ਜਲੰਧਰ | ਦੇਸ਼ ਭਰ ‘ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਜਿਥੇ ਇੱਕ ਪਾਸੇ ਸਰਕਾਰਾਂ ਵਲੋਂ ਆਮ ਲੋਕਾਂ ਨੂੰ ਕੋਵਿਡ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਹਵੇਲੀ ਰੈਸਟੋਰੈਂਟ ਦੇ ਸੀਈਓ ਨੂੰ ਲੋਕਾਂ ਨੂੰ ਜਾਗਰੁਕ ਕਰਨ ਬਾਰੇ ਕਹਿਣਾ ਮਹਿੰਗਾ ਪੈ ਗਿਆ। ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਹਵੇਲੀ ਦੇ ਸੀਈਓ ਡੀਕੇ ਉਮੇਸ਼ ਨੇ ਦੱਸਿਆ ਕੀ ਉਹ ਮੰਗਲਵਾਰ ਨੂੰ ਅਰਬਨ ਏਸਟੇਟ ਫੇਸ 2 ਦੇ ਕੋਲ ਸਥਿਤ ਗੀਤਾ ਮੰਦਿਰ ਦੇ ਕੋਲੋਂ ਲੰਘ ਰਹੇ ਸਨ। ਉਥੇ ਕੁਝ ਲੋਕ ਜਿਨਾ ‘ਚ ਕੁਝ ਪੁਲਿਸ ਵਾਲੇ ਵੀ ਬਿਨਾ ਮਾਸਕ ਤੇ ਬਿਨਾ ਹੈਲਮੇਟ ਤੋਂ ਗੁਜ਼ਰ ਰਹੇ ਸਨ। ਮੈਂ ਨੇੜੇ ਹੀ ਲੱਗੇ ਪੁਲਿਸ ਨਾਕੇ ਕੋਲ ਜਾ ਕੇ ਜਦੋਂ ਉਥੇ ਮੌਜੂਦ ਨਾਕਾ ਇੰਚਾਰਜ ਵਿਨੈ ਕੁਮਾਰ ਨੂੰ ਪੁਛਿਆ ਕਿ ਸ਼ਹਿਰ ਵਿੱਚ ਰੋਜ਼ਾਨਾ ਕੇਸ ਆ ਰਹੇ ਹਨ ਅਤੇ ਲੋਕ ਬਿਨਾ ਮਾਸਕ ਤੋਂ ਜਾ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਆਪਣੇ ਦੋ ਸਾਥੀ ਪੁਲਿਸ ਕਰਮੀਆਂ ਸਾਹਿਲ ਨਾਹਰ ਤੇ ਸੰਜੀਵ ਕੁਮਾਰ ਨਾਲ ਮਿਲ ਕੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਡੀਕੇ ਉਮੇਸ਼ ਨੇ ਕਿਹਾ ਕਿ ਜਦੋਂ ਮੈਂ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਦਿੱਤੀ ਤਾਂ ਉਨ੍ਹਾਂ ਦੋਹਾਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।