ਜਲੰਧਰ ਪੁਲਿਸ ਕਮਿਸ਼ਨਰ ਨੇ ‘ਯੁੱਧ ਨਸ਼ੇ ਵਿਰੁੱਧ’ ਮੁਹਿੰਮ ਨੂੰ ਸਫਲ ਬਨਾਉਣ ਵਾਲੇ ਮੁਲਾਜ਼ਮਾਂ ਦਾ ਕੀਤਾ ਸਨਮਾਨ

0
2127
ਜਲੰਧਰ, 27 ਅਪ੍ਰੈੱਲ | ਸ਼ਹਿਰ ਵਿੱਚ “ਯੁੱਧ ਨਸ਼ੇ ਵਿਰੁੱਧ” ਮੁਹਿੰਮ ਨੂੰ ਸਫਲ ਬਣਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਅਤੇ ਨਕਦ ਇਨਾਮ ਵੀ ਵੰਡੇ ਗਏ। ਸੀਪੀ ਧਨਪ੍ਰੀਤ ਕੌਰ ਨੇ ਸਨਮਾਨਿਤ ਮੁਲਾਜ਼ਮਾਂ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ “ਸੂਬਾ-ਪੱਧਰੀ ਪਹਿਲ ਯੁੱਧ ਨਸ਼ੇ ਵਿਰੁੱਧ” ਵਿੱਚ ਕੀਤਾ ਗਿਆ ਪ੍ਰੇਰਨਾਦਾਇਕ ਕੰਮ ਨਾ ਸਿਰਫ਼ ਉਨ੍ਹਾਂ ਦੇ ਸਹਿਕਰਮੀਆਂ ਸਗੋਂ ਵੱਡੇ ਪੱਧਰ ‘ਤੇ ਸਮੁੱਚੇ ਸਮਾਜ ਨੂੰ ਵੀ ਪ੍ਰੇਰਿਤ ਕਰਦਾ ਹੈ।
ਸੀਪੀ ਨੇ ਕਿਹਾ ਕਿ ਅੱਗੇ ਵੀ ਇਸੇ ਤਰ੍ਹਾਂ ਵਧੀਆ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਜੁਆਇੰਟ ਸੀਪੀ ਸੰਦੀਪ ਸ਼ਰਮਾ, ਡੀਸੀਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਅਤੇ ਏਡੀਸੀਪੀ ਜਯੰਤ ਪੁਰੀ ਹਾਜ਼ਰ ਸਨ।