ਜਲੰਧਰ : ਪੀਏਪੀ ਦੇ ਏਐਸਆਈ ਤੋਂ ਖੋਹਿਆ ਫੋਨ, ਆਰੋਪੀ ਗ੍ਰਿਫਤਾਰ, 4 ਮੋਟਰਸਾਈਕਲ ਵੀ ਬਰਾਮਦ

0
459

ਜਲੰਧਰ। ਜਲੰਧਰ ਦੇ ਥਾਣਾ ਬਾਰਾਂਦਰੀ ਦੀ ਪੁਲਿਸ ਨੇ ਬੁਲੇਟ ਸਵਾਰ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਚੋਰੀ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ। ਇਹ ਉਹੀ ਲੁਟੇਰੇ ਹਨ, ਜੋ ਸ਼ਨੀਵਾਰ ਨੂੰ ਦਿਨ-ਦਿਹਾੜੇ ਬੀਐਸਐਫ ਚੌਕ ਤੋਂ ਪੀਏਪੀ ਦੇ ਏਐਸਆਈ ਸਰਵਣ ਸਿੰਘ ਦਾ ਫੋਨ ਖੋਹ ਕੇ ਦੌੜੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਵਜੋਤ ਸਿੰਘ ਪਿੰਡ ਰਾਏਪੁਰ, ਕਪੂਰਥਲਾ, ਅਨੁਜ ਵਾਸੀ ਸੁਭਾਨਪੁਰ, ਕਪੂਰਥਲਾ ਮੋਟਰਸਾਈਕਲ ਚੋਰੀ ਕਰਕੇ ਵੇਚਦੇ ਹਨ।
ਚੋਰੀ ਦੇ ਮੋਟਰਸਾਈਕਲ ਵੇਚਣ ਲਈ ਕਵਾਰਟਰ ਰੋਡ ਉਤੇ ਖੜ੍ਹੇ ਹਨ, ਜਿਸ ਉਤੇ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਆਰੋਪੀਆਂ ਕੋਲੋਂ ਪੁੱਛਗਿਛ ਵਿਚ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਮੋਟਰਸਾਈਕਲ ਵੀ ਬਰਾਮਦ ਕਰ ਲਏ। ਜੋ ਉਨ੍ਹਾਂ ਨੇ ਜਲੰਧਰ ਦੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸਨ।
ਆਰੋਪੀ ਸ਼ਾਇਦ ਫੜੇ ਨਾ ਜਾਂਦੇ ਜੇਕਰ ਪੀਏਪੀ ਦੇ ਏਐਸਆਈ ਸਰਵਣ ਸਿੰਘ ਦੋ ਫੋਨ ਨਹੀਂ ਲੁੱਟਿਆ ਹੁੰਦਾ। ਪੁਲਿਸ ਵਾਲੇ ਨਾਲ ਹੋਈ ਲੁਟਖੋਹ ਦੀ ਵਾਰਦਾਤ ਦੇ ਬਾਅਦ ਹੀ ਵਿਭਾਗ ਵੀ ਸਰਗਰਮ ਹੋਇਆ ਸੀ ਤੇ ਲੁਟੇਰਿਆਂ ਨੂੰ ਫੜਨ ਲਈ ਟੀਮਾਂ ਲਗਾ ਦਿੱਤੀਆਂ ਸਨ। ਏਸੀਪੀ ਸੈਂਟਰਲ ਨਿਰਮਲ ਸਿੰਘ ਨੇ ਕਿਹਾ ਕਿ ਇਕ ਮੁਲਾਜ਼ਮ ਲਈ ਹੀ ਨਹੀਂ ਸਗੋਂ ਪੁਲਿਸ ਸਾਰੇ ਮਾਮਲਿਆਂ ਵਿਚ ਅਜਿਹੀ ਕਾਰਵਾਈ ਕਰਦੀ ਹੈ।