ਅੱਜ ਜਲੰਧਰ ‘ਚ 17 ਮਰੀਜ਼ਾਂ ਨੇ ਜਿੱਤੀ ਕੋਰੋਨਾ ਜੰਗ, ਕੋਵਿਡ ਕੇਅਰ ਸੈਂਟਰ ਤੋਂ ਘਰਾਂ ਲਈ ਰਵਾਨਾ

0
444

ਜਲੰਧਰ . ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਤੋਂ ਇਲਾਜ ਉਪਰੰਤ ਅੱਜ 17 ਹੋਰ ਕੋਰੋਨਾ ਪ੍ਰਭਾਵਿਤ ਮਰੀਜ਼ਾ ਨੂੰ ਛੁੱਟੀ ਦਿੱਤੀ ਗਈ। ਇਸ ਮੌਕੇ ਮਰੀਜ਼ਾਂ ਨੂੰ ਡਾਕਟਰਾਂ ਅਤੇ ਨਰਸਿੰਗ ਅਮਲੇ ਵਲੋਂ ਖੁਸ਼ੀ-ਖੁਸ਼ੀ ਘਰਾਂ ਲਈ ਰਵਾਨਾ ਕੀਤਾ ਗਿਆ।

ਇਨ੍ਹਾਂ ਮਰੀਜ਼ਾਂ ਵਿੱਚ ਲਵਪ੍ਰੀਤ, ਪ੍ਰਭਜੋਤ ਕੌਰ, ਪ੍ਰਭਜੀਤ ਸਿੰਘ, ਬਲਦੇਵ ਕੌਰ, ਦਵਿੰਦਰ ਕੌਰ, ਕੁਲਵਿੰਦਰ ਸਿੰਘ, ਅਭਿਲੇਸ਼, ਰਾਜੇਸ਼ ਮੁਕੰਦੁਅਸ, ਰਿਤਿਕ, ਦੁਰਗਾ, ਮੰਜੂ, ਪੂਨਮ, ਜਸਵਿੰਦਰ ਸਿੰਘ, ਜਤਿੰਦਰ ਕੌਰ, ਅਮਰਜੀਤ ਸਿੰਘ ਅਤੇ ਸੰਜੀਵ ਕੁਮਾਰ ਸ਼ਾਮਿਲ ਹਨ ਜਿਨ੍ਹਾਂ ਨੂੰ ਕੋਵਿਡ ਪਾਜੀਟਿਵ ਆਉਣ ਉਪਰੰਤ ਕੋਵਿਡ ਕੇਅਰ ਸੈਂਟਰ ਵਿਖੇ ਦਾਖਿਲ ਕਰਵਾਇਆ ਗਿਆ ਜਿਥੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜਗਦੀਸ਼ ਕੁਮਾਰ ਦੀ ਅਗਵਾਈ ਵਾਲੀ ਮੈਡੀਕਲ ਟੀਮ ਵਲੋਂ ਇਨਾਂ ਦਾ ਇਲਾਜ ਕੀਤਾ ਗਿਆ।

ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਕੋਰੋਨਾ ਵਾਇਰਸ ਖਿਲਾਫ਼ ਜੰਗ ਹਰ ਹਾਲ ਵਿੱਚ ਜਿੱਤਣ ਲਈ ਪਾਬੰਦ ਹੈ।