ਜਲੰਧਰ : ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਮੁਸਲਿਮ ਨੌਜਵਾਨ ਦੀ ਹਸਪਤਾਲ ‘ਚ ਮੌਤ, ਪਰਿਵਾਰ ਨੇ ਕਿਹਾ- ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਨਹੀਂ ਕਰਾਂਗੇ ਸਪੁਰਦ-ਏ-ਖਾਕ

0
776

ਜਲੰਧਰ। ਜਲੰਧਰ ਦੇ ਗੁਰਾਇਆ ਸ਼ਹਿਰ ਦਾ ਜਿੱਥੇ ਕਿ ਬੀਤੇ ਦਿਨੀਂ ਇੱਕ ਕਰਨ ਮੁਹੰਮਦ ਨਾਮ ਦੇ ਨੌਜਵਾਨ ‘ਤੇ ਕੁੱਝ ਕੁ ਲੋਕਾਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਸੀ। ਗੰਭੀਰ ਰੂਪ ਦੇ ਵਿਚ ਜ਼ਖਮੀ ਕਰਨ ਮੁਹੰਮਦ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿਚ ਦਾਖਿਲ ਸੀ, ਪਰ ਬੀਤੀ ਦੇਰ ਰਾਤ ਨੂੰ ਉਨ੍ਹਾਂ ਹਥਿਆਰਾਂ ਦੀ ਤਾਬ ਨੂੰ ਨਾ ਝੱਲਦਾ ਹੋਇਆ ਕਰਨ ਮੁਹੰਮਦ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਇਹ ਗੁਰਾਇਆ ਦੇ ਪੋਸਟ ਆਫ਼ਿਸ ਰੋਡ ਦਾ ਰਹਿਣ ਵਾਲਾ ਸੀ।

ਉੱਧਰ ਹੀ ਕਰਨ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆਂ ਚਿੰਨ੍ਹ ਲੱਗਾ ਦਿੱਤੇ ਹਨ। ਇਸਦੇ ਨਾਲ ਹੀ ਚੇਤਾਵਨੀ ਦੇ ਦਿੱਤੀ ਹੈ ਕਿ ਜਿੰਨੀ ਦੇਰ ਤੱਕ ਕਾਤਲਾਂ ਨੂੰ ਗਿਰਫ਼ਤਾਰ ਨਹੀਂ ਕੀਤਾ ਜਾਂਦਾ, ਉੱਨੀ ਦੇਰ ਤੱਕ ਕਰਨ ਨੂੰ ਸਪੁਰਦ ਖ਼ਾਸ ਨਹੀਂ ਕੀਤਾ ਜਾਵੇਗਾ।

ਉੱਧਰ ਹੀ ਗੁਰਾਇਆ ਥਾਣੇ ਦੇ ਐਸ ਐਚ ਓ ਨਾਲ ਗੱਲ ਬਾਤ ਕੀਤੀ ਗਈ ਤਾਂ ਐਸ ਐਚ ਓ ਦਾ ਕਹਿਣਾ ਹੈ ਕਿ ਇਸ ਤਰਾਂ ਦੀ ਕੋਈ ਗੱਲ ਬਾਤ ਨਹੀਂ ਕਿ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਪੂਰੀ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ।