ਜਲੰਧਰ, 26 ਸਤੰਬਰ- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ 23 ਜੂਨ 2025 ਨੂੰ ਨਗਰ ਨਿਗਮ ਜਲੰਧਰ ਨੂੰ ਲਿਖੇ ਪੱਤਰ ਵਿੱਚ ਹਦਾਇਤ ਕੀਤੀ ਗਈ ਸੀ ਕਿ ਪਟਾਕਾ ਮਾਰਕੀਟ ਲਈ 10 ਦਿਨਾਂ ਦੇ ਅੰਦਰ ਅੰਦਰ ਥਾਂ ਦੀ ਚੋਣ ਕੀਤੀ ਜਾਵੇ। ਇਸ ਮੁਤਾਬਕ ਨਗਰ ਨਿਗਮ ਨੇ 3 ਜੁਲਾਈ ਤੱਕ ਥਾਂ ਦੀ ਚੋਣ ਕਰਨੀ ਸੀ। ਪਰ ਨਗਰ ਨਿਗਮ ਵਲੋਂ ਇਸ ਸਬੰਧੀ ਲੇਟ ਲਤੀਫੀ ਕੀਤੀ ਗਈ, ਜਿਸ ਸਦਕਾ 25 ਸਤੰਬਰ 2025 ਨੂੰ ਤਿੰਨ ਮਹੀਨੇ ਬਾਅਦ ਨਗਰ ਨਿਗਮ ਵਲੋਂ ਬੇਅੰਤ ਸਿੰਘ ਪਾਰਕ ਦੀ ਚੋਣ ਕਰਕੇ NOC ਜਾਰੀ ਕੀਤੀ ਗਈ। ਇਸ ਕਾਰਨ ਪਟਾਕਾ ਵਿਕਰੇਤਾ ਵਲੋਂ ਭੰਬਲਭੂਸਾ ਵਾਲੀ ਸਥਿਤੀ ਬਣੀ ਰਹੀ।