ਜਲੰਧਰ : ਪੁਰਾਣੀ ਰੰਜਿਸ਼ ਤਹਿਤ ਬਦਮਾਸ਼ਾਂ ਨੇ ਅਗਵਾ ਕੀਤਾ ਚਿਕਨ ਵਿਕਰੇਤਾ; ਸੁੰਨੀ ਥਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

0
466

ਜਲੰਧਰ, 9 ਨਵੰਬਰ | ਗੜ੍ਹਾ ਇਲਾਕੇ ਵਿਚ ਰਾਤ ਨੂੰ ਚਿਕਨ ਵਿਕਰੇਤਾ ਨੂੰ ਗੰਨ ਪੁਆਇੰਟ ‘ਤੇ ਕਿਡਨੈਪ ਕਰ ਲਿਆ ਗਿਆ। ਨੌਜਵਾਨ ਨੂੰ ਚੁੱਕਣ ਵਾਲੇ ਅਮਨ ਫਤਿਹ ਗਿਰੋਹ ਨਾਲ ਸਬੰਧਤ ਸਨ, ਜੋ ਪੀੜਤ ਨੂੰ ਸੁੰਨਸਾਨ ਇਲਾਕੇ ਵਿਚ ਲੈ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ।

ਪੀੜਤ ਨੂੰ ਐੱਸ. ਜੀ. ਐੱਲ. ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੀੜਤ ਨਵਨੀਤ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਦੋਸਤਾਂ ਨਾਲ ਖਾ-ਪੀ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਆਏ, ਜਿਨ੍ਹਾਂ ਨੇ ਉਸ ਨੂੰ ਪਿਸਤੌਲ ਵਿਖਾ ਕੇ ਨਾਲ ਆਉਣ ਲਈ
ਕਿਹਾ। ਕਰੀਬ 3 ਨੌਜਵਾਨਾਂ ਕੋਲ ਪਿਸਤੌਲ ਸਨ ਅਤੇ ਬਾਕੀ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ।

ਇਹ ਨੌਜਵਾਨ ਅਮਨ ਫਤਿਹ ਗੈਂਗ ਦੇ ਕਾਲੀ ਅਤੇ ਉਸ ਦੇ ਸਾਥੀ ਸਨ। ਧਮਕੀਆਂ ਦਿੰਦੇ ਹੋਏ ਆਰੋਪੀ ਨਵਨੀਤ ਨੂੰ ਚੁੱਕ ਕੇ ਕੁਝ ਦੂਰੀ ‘ਤੇ ਲੈ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਅਤੇ ਖ਼ੂਨ ਨਾਲ ਲੱਥਪੱਥ ਹਾਲਤ ‘ਚ ਛੱਡ ਕੇ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਨਵਨੀਤ ਦੇ ਦੋਸਤ ਨੇ ਆਪਣੀ ਲੋਕੇਸ਼ਨ ਦੂਜੀ ਧਿਰ ਨੂੰ ਦੱਸੀ ਸੀ। ਦੋਵਾਂ ਦੀ ਪੁਰਾਣੀ ਦੁਸ਼ਮਣੀ ਹੈ। ਥਾਣਾ 7 ਦੀ ਪੁਲਿਸ ਨੂੰ ਕੁਝ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।