ਜਲੰਧਰ : ਮਰਸਡੀਜ਼ ਨੇ ਬਾਈਕ ਸਵਾਰਾਂ ਨੂੰ 40 ਮੀਟਰ ਤੱਕ ਘਸੀਟਿਆ, ਬਾਈਕ ਨੂੰ ਅੱਗ ਲੱਗਣ ਨਾਲ ਜ਼ਿੰਦਾ ਸੜੇ ਦੋ ਨੌਜਵਾਨ

0
206

ਜਲੰਧਰ, 23 ਜਨਵਰੀ| ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵਧ ਰਹੇ ਹਨ। ਅੱਜ ਤਾਜ਼ਾ  ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ  ਜਲੰਧਰ-ਲੁਧਿਆਣਾ ਹਾਈਵੇ ‘ਤੇ ਦੇਰ ਰਾਤ ਗੁਰਾਇਆ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਕ ਤੇਜ਼ ਰਫਤਾਰ ਮਰਸਡੀਜ਼ ਕਾਰ ਨੇ ਪਹਿਲਾਂ ਮੋਟਰਸਾਈਕਲ ‘ਤੇ ਜਾ ਰਹੇ ਦੋ ਨੌਜਵਾਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਫਿਰ ਉਨ੍ਹਾਂ ਨੂੰ ਘੜੀਸ ਕੇ ਲੈ ਗਈ।

ਇਸ ਕਾਰਨ ਮੋਟਰਸਾਈਕਲ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ। ਰਾਤ ਨੂੰ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਗੁਰਾਇਆ ਦੀ ਆਟਾ ਨਹਿਰ ਨੇੜੇ ਵਾਪਰਿਆ। ਇਹ ਹਾਦਸਾ ਫਿਲੌਰ ਦੇ ਪਿੰਡ ਅਸਹੂਰ ਵਾਸੀ ਵਿੱਕੀ ਦੇ ਸਾਹਮਣੇ ਵਾਪਰਿਆ।

ਉਸ ਨੇ ਪੁਲਿਸ ਨੂੰ ਦੱਸਿਆ ਕਿ ਹਾਦਸੇ ਸਮੇਂ ਉਹ ਬਾਈਕ ‘ਤੇ ਸਵਾਰ ਸੀ। ਦੋਵੇਂ ਨੌਜਵਾਨ ਅਜੇ ਕੁਝ ਦੂਰ ਇੱਕ ਪੈਲੇਸ ਤੋਂ ਬਾਹਰ ਨਿਕਲੇ ਸਨ। ਮਰਸਡੀਜ਼ ਕਾਰ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਹ ਹਾਦਸਾ ਫਿਲੌਰ ਦੇ ਪਿੰਡ ਅਸਹੂਰ ਵਾਸੀ ਵਿੱਕੀ ਦੇ ਸਾਹਮਣੇ ਵਾਪਰਿਆ।