ਜਲੰਧਰ : ਨਸ਼ੇ ‘ਚ ਧੁੱਤ ਸਕਾਰਪੀਓ ਦੇ ਡਰਾਈਵਰ ਨੇ ਖੜ੍ਹੇ ਟੈਂਕਰ ‘ਚ ਮਾਰੀ ਗੱਡੀ, 3 ਨੌਜਵਾਨ ਗੰਭੀਰ ਜ਼ਖਮੀ

0
551

ਜਲੰਧਰ | ਇਥੋਂ ਇਕ ਭਿਆਨਕ ਹਾਦਸੇ ਦੀ ਖਬਰ ਆਈ ਹੈ। ਸ਼ੁੱਕਰਵਾਰ ਰਾਤ ਨੂੰ ਲੰਮਾ ਪਿੰਡ ਤੋਂ ਕਿਸ਼ਨਪੁਰਾ ਵੱਲ ਜਾ ਰਹੀ ਇਕ ਤੇਜ਼ ਰਫਤਾਰ ਗੱਡੀ ਸੜਕ ਕੰਢੇ ਖੜ੍ਹੇ ਇਕ ਟੈਂਕਰ ਵਿਚ ਜਾ ਵੱਜੀ, ਜਿਸ ਨਾਲ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿਚ ਸਵਾਰ 3 ਨੌਜਵਾਨ ਜ਼ਖ਼ਮੀ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ‘ਚ ਸਵਾਰ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ, ਜਿਸ ਕਾਰਨ ਉਨ੍ਹਾਂ ਦੀ ਗੱਡੀ ਸੜਕ ਕੰਢੇ ਖੜ੍ਹੇ ਕੈਂਟਰ ‘ਚ ਜਾ ਵੱਜੀ, ਜਿਸ ਨਾਲ ਸਕਾਰਪੀਓ ਦੇ ਪਰਖੱਚੇ ਉੱਡ ਗਏ। ਥਾਣਾ ਰਾਮਾ ਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਕਿ ਜ਼ਖ਼ਮੀ ਵਿਅਕਤੀਆਂ ਨੂੰ ਕਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।

ਵੇਖੋ ਵੀਡੀਓ