ਜਲੰਧਰ : ਨਸ਼ੇ ਦੀ ਹਾਲਤ ‘ਚ ਪਤਨੀ ਨੂੰ ਲੱਭਣ ਨਿਕਲਿਆ ਨੌਜਵਾਨ ਵੜਿਆ ਕਿਸੇ ਹੋਰ ਘਰ, ਲੋਕਾਂ ਨੇ ਚੋਰ ਸਮਝ ਕੇ ਕੁੱ.ਟਿਆ

0
592

ਜਲੰਧਰ, 6 ਜਨਵਰੀ | ਜਲੰਧਰ ਦੇ ਵਿਕਾਸਪੁਰੀ ਵਿਚ ਨਸ਼ੇ ਦੀ ਹਾਲਤ ਵਿਚ ਆਪਣੀ ਪਤਨੀ ਨੂੰ ਲੱਭਣ ਗਿਆ ਨੌਜਵਾਨ ਆਪਣੇ ਦੋਸਤ ਸਮੇਤ ਕਿਸੇ ਦੇ ਘਰ ਵਿਚ ਦਾਖ਼ਲ ਹੋ ਗਿਆ। ਅਣਪਛਾਤੇ ਲੋਕਾਂ ਨੂੰ ਵੇਖ ਕੇ ਘਰ ਵਾਲਿਆਂ ਨੇ ਰੌਲਾ ਪਾਇਆ ਤਾਂ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ, ਜਿਨ੍ਹਾਂ ਦੋਵਾਂ ਨੌਜਵਾਨਾਂ ਨਾਲ ਕੁੱਟਮਾਰ ਕੀਤੀ।

ਥਾਣਾ ਨੰਬਰ 8 ਦੇ ਏ. ਐੱਸ. ਆਈ. ਸੰਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਿਕਾਸਪੁਰੀ ਵਿਚ ਲੋਕਾਂ ਨੇ ਘਰ ਵਿਚ ਦਾਖ਼ਲ ਹੋਏ 2 ਚੋਰ ਫੜੇ ਹਨ। ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਨੌਜਵਾਨਾਂ ਨੂੰ ਥਾਣੇ ਲੈ ਆਏ। ਦੋਵੇਂ ਨੌਜਵਾਨ ਨਸ਼ੇ ਦੀ ਹਾਲਤ ਵਿਚ ਸਨ। ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਇਕ ਨੌਜਵਾਨ ਦੀ ਪਤਨੀ ਬਿਨਾਂ ਦੱਸੇ ਘਰੋਂ ਚਲੀ ਗਈ ਸੀ, ਜੋ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ।

ਵਿਕਾਸਪੁਰੀ ਵਿਚ ਵੀ ਉਹ ਘਰਾਂ ਵਿਚ ਕੰਮ ਕਰਦੀ ਸੀ ਪਰ ਜ਼ਿਆਦਾ ਨਸ਼ਾ ਕਰਨ ਕਾਰਨ ਉਹ ਗਲਤ ਘਰ ਵਿਚ ਚਲਾ ਗਿਆ, ਜਿਨ੍ਹਾਂ ਚੋਰ ਸਮਝ ਕੇ ਲੋਕਾਂ ਸਮੇਤ ਕੁੱਟਮਾਰ ਕੀਤੀ। ਏ. ਐੱਸ. ਆਈ. ਸੰਜੇ ਨੇ ਕਿਹਾ ਕਿ ਘਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਗਈ, ਜਿਸ ਤੋਂ ਬਾਅਦ ਉਹ ਕੋਈ ਕਾਰਵਾਈ ਨਾ ਕਰਵਾਉਣ ਦਾ ਲਿਖ ਕੇ ਦੇ ਗਏ ਹਨ, ਜਿਸ ਤੋਂ ਬਾਅਦ ਨੌਜਵਾਨਾਂ ਨੂੰ ਛੱਡ ਦਿੱਤਾ ਗਿਆ ਹੈ।