ਜਲੰਧਰ : ਪੁਲਿਸ ਮੁਲਾਜ਼ਮ ਦੇ ਘਰੋਂ 17.25 ਲੱਖ ਦੀ ਚੋਰੀ ਕਰਨ ਵਾਲੇ ਪਤੀ-ਪਤਨੀ ਗ੍ਰਿਫਤਾਰ, ਆਰੋਪੀ ਦੋਵੇਂ ਹਨ ਖਿਡਾਰੀ

0
1278

ਜਲੰਧਰ, 3 ਅਕਤੂਬਰ | ਇਥੋਂ ਦੇ ਪੀ.ਏ.ਪੀ. ‘ਚ ਪੁਲਿਸ ਮੁਲਾਜ਼ਮ ਦੇ ਘਰ ਉਸ ਦੇ ਇਕ ਸਾਥੀ ਨੇ ਚੋਰੀ ਕਰ ਲਈ ਸੀ ਪਰ ਇਹ ਗੱਲ ਜ਼ਿਆਦਾ ਦੇਰ ਤਕ ਛਿਪੀ ਨਹੀਂ ਰਹੀ। ਮਾਮਲਾ ਜਿਵੇਂ ਹੀ ਥਾਣੇ ਪੁੱਜਾ ਤਾਂ ਕੁਝ ਘੰਟਿਆਂ ‘ਚ ਹੀ ਸਾਰਾ ਭੇਤ ਖੁੱਲ੍ਹ ਗਿਆ। ਪੁਲਿਸ ਨੇ ਪੀਏਪੀ ਕੰਪਲੈਕਸ ਵਿਚ ਚੋਰੀ ਕਰਨ ਵਾਲੇ ਪਹਿਲਵਾਨ ਜਸਕੰਵਰ ਸਿੰਘ ਉਰਫ ਜੱਸਾ ਪੱਟੀ ਵਾਸੀ ਕੁਆਰਟਰ ਨੰਬਰ 507 ਪੀਏਪੀ ਕੰਪਲੈਕਸ, ਪਤੀ-ਪਤਨੀ ਹਰਮਨਪ੍ਰੀਤ ਉਰਫ਼ ਹੈਪੀ ਅਤੇ ਉਸ ਦੀ ਪਤਨੀ ਸੁਮਨਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫਤਾਰ ਕੀਤੇ ਗਏ ਦੋਵੇਂ ਪਤੀ-ਪਤਨੀ ਖਿਡਾਰੀ ਹਨ। ਪੁਲਿਸ ਨੇ ਦੋਵਾਂ ਦੇ ਕਬਜ਼ੇ ‘ਚੋਂ ਉਹ ਬੈਗ ਵੀ ਬਰਾਮਦ ਕਰ ਲਿਆ ਹੈ, ਜਿਸ ‘ਚ 17.25 ਲੱਖ ਰੁਪਏ ਰੱਖੇ ਹੋਏ ਸਨ। ਹੈਪੀ ਅਤੇ ਉਸ ਦੀ ਪਤਨੀ ਸੁਮਨਪ੍ਰੀਤ ਕੌਰ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਜੱਸਾ ਪੱਟੀ ਨੇ ਆਪਣੇ ਕੁਆਰਟਰਾਂ ਵਿਚ ਨਕਦੀ ਰੱਖੀ ਹੋਈ ਹੈ। ਦੋਵਾਂ ਨੇ ਪਹਿਲਾਂ ਹੀ ਇਹ ਪਤਾ ਲਗਾਉਣ ਲਈ ਰੇਕੀ ਕੀਤੀ ਸੀ ਕਿ ਨਕਦੀ ਕਿੱਥੇ ਹੈ। ਜਿਵੇਂ ਹੀ ਜੱਸਾ ਸਟ੍ਰਿਪ ਕੁਆਰਟਰ ਤੋਂ ਬਾਹਰ ਨਿਕਲਿਆ ਤਾਂ ਦੋਵਾਂ ਨੇ ਨਕਦੀ ਚੋਰੀ ਕਰ ਲਈ।

ਜੱਸਾ ਸਵੇਰੇ ਕਾਰ ਵਿਚ ਆਪਣੇ ਕੋਚ ਨਾਲ ਪਿੰਡ ਦੁਆਲਾ (ਸਮਰਾਲਾ) ਲੁਧਿਆਣਾ ਤੋਂ ਕੁਸ਼ਤੀ ਕਰਨ ਲਈ ਰਵਾਨਾ ਹੋਇਆ ਸੀ। ਰਾਤ ਕਰੀਬ ਸਾਢੇ 9 ਵਜੇ ਜਦੋਂ ਜਲੰਧਰ ਵਾਪਸ ਆਪਣੇ ਕੁਆਰਟਰਾਂ ‘ਤੇ ਆਇਆ ਤਾਂ ਦੇਖਿਆ ਕਿ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਉਸ ਨੇ ਕੁਆਰਟਰ ਦੇ ਅੰਦਰ ਜਾ ਕੇ ਦੇਖਿਆ ਤਾਂ ਬੈੱਡ ਹੇਠਾਂ ਰੱਖੀ ਨਕਦੀ ਵੀ ਗਾਇਬ ਸੀ। ਇਸ ਤੋਂ ਬਾਅਦ ਜੱਸਾ ਪੱਟੀ ਨੇ ਤੁਰੰਤ ਥਾਣਾ ਕੈਂਟ ਨੂੰ ਸੂਚਨਾ ਦਿੱਤੀ।

ਜਦੋਂ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕੀਤੀ ਤਾਂ ਹਰਮਨਪ੍ਰੀਤ ਉਰਫ ਹੈਪੀ ਅਤੇ ਉਸਦੀ ਪਤਨੀ ਸੁਮਨਪ੍ਰੀਤ ਕੌਰ ਦੋਵੇਂ ਫਸ ਗਏ। ਦੋਵਾਂ ਨੇ ਮੰਨਿਆ ਕਿ ਜੱਸਾ ਪੱਟੀ ਤੋਂ ਨਿਕਲਦੇ ਹੀ ਉਨ੍ਹਾਂ ਨੇ ਪਿੱਛੇ ਤੋਂ ਤਾਲਾ ਤੋੜ ਕੇ ਨਕਦੀ ਵਾਲਾ ਬੈਗ ਚੋਰੀ ਕਰ ਲਿਆ। ਪੁਲਿਸ ਨੇ ਨਕਦੀ ਵਾਲਾ ਬੈਗ ਅਤੇ 17.25 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਦੋਵੇਂ ਪਤੀ-ਪਤਨੀ ਮੂਲ ਰੂਪ ਵਿਚ ਤਰਨਤਾਰਨ ਦੇ ਵਸਨੀਕ ਹਨ।