ਕੋਰੋਨਾ ਵਾਇਰਸ ਨਾਲ ਜਲੰਧਰ ‘ਚ ਪਹਿਲੀ ਮੌਤ

    0
    870

    ਜਲੰਧਰ . ਲਾਵਾਂ ਮਹੁੱਲਾ ਦੇ ਪ੍ਰਵੀਨ ਕੁਮਾਰ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਉਹਨਾਂ ਨੂੰ 4 ਦਿਨ ਪਹਿਲਾਂ ਸਿਵਲ ਦੇ ਮੈਡਸਿਨ ਆਈਸੀਯੂ ਵਾਰਡ ਵਿਚ ਭਾਰਤੀ ਕਰਵਾਇਆ ਗਿਆ ਸੀ। ਛਾਤੀ ਵਿਚ ਤਕਲੀਫ਼ ਦੇ ਕਾਰਨ ਸਾਹ ਲੈਣ ਵਿਚ ਦਿਕਤ ਆ ਰਹੀ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ਤੇ ਰੱਖ ਲਿਆ।  ਪ੍ਰਵੀਨ ਵਿਚ ਕੋਰੋਨਾ ਵਾਇਰਸ ਦੇ ਲੱਛਣ ਸਨ। ਬੁੱਧਵਾਰ ਨੂੰ ਆਈ ਰਿਪੋਰਟ ਤੋਂ ਬਾਅਦ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਜਿਸ ਕਰਕੇ ਮਿੱਠਾ ਬਾਜਾਰ ਦੇ ਲਾਵਾ ਮਹੁੱਲੇ ਨੂੰ ਸੀਲ ਕਰ ਦਿੱਤਾ।

    10-15 ਦਿਨ ਪਹਿਲਾਂ ਉਹਨਾਂ ਦੇ ਛਾਤੀ ਵਿਚ ਤਕਲੀਫ ਸੀ ਤੇ ਉਹਨਾਂ ਦਾ ਇਲਾਜ ਜਲੰਧਰ ਦੇ ਪਟੇਲ ਚੌਂਕ ਵਿਚ ਰਣਜੀਤ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਉੱਥੇ ਡਾਕਟਰਾਂ ਨੇ ਐਕਸਰੇ ਤੋਂ ਬਾਅਦ ਸਿਵਲ ਹਸਪਤਾਲ ਭੇਜ ਦਿੱਤਾ ਪਰ ਸਿਹਤ ਵਿਚ ਕੋਈ ਵੀ ਸੁਧਾਰ ਨਾ ਆਇਆ ਤੇ ਬੁੱਧਵਾਰ ਰਾਤ 2:30 ਵਜੇ 59 ਸਾਲ ਦੇ ਆਯੂਰਵੈਦਿਕ ਪ੍ਰਵੀਨ ਕੁਮਾਰ ਦੀ ਮੌਤ ਹੋ ਗਈ। ਹੁਣ ਪ੍ਰਵੀਨ ਦਾ ਪੂਰਾ ਪਰਿਵਾਰ ਜਲੰਧਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ।

    ਪ੍ਰਵੀਨ ਕੁਮਾਰ ਦਾ ਬੇਟਾ ਕੋਰੋਨਾ ਸੰਕਟ ਨਾਲ ਜੂਝ ਰਹੇ ਲੋਕਾਂ ਨੂੰ ਲੰਗਰ ਵੰਡ ਰਿਹਾ ਸੀ। ਉਹਨਾਂ ਦੇ ਨਾਲ ਐਮਐਲਏ ਬਾਵਾ ਹੈਨਰੀ ਵੀ ਸ਼ਾਮਲ ਸਨ। ਬਾਵਾ ਹੈਨਰੀ ਨੇ ਵੀ ਆਪਣੇ ਆਪ ਨੂੰ ਕਵਾਰਟਾਈਨ ਕਰ ਲਿਆ ਹੈ। 

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।