ਜਲੰਧਰ, 26 ਅਕਤੂਬਰ| ਮਹਾਨਗਰ ‘ਚ ਆਏ ਦਿਨ ਗੋਲੀਬਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦੋ ਦਿਨ ਪਹਿਲਾਂ ਦੇਰ ਰਾਤ ਦਿਹਾਤੀ ਖੇਤਰ ਲਾਂਬੜਾ ਵਿਖੇ ਦੋ ਧਿਰਾਂ ਵਿਚਾਲੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ 3 ਲੋਕ ਜ਼ਖਮੀ ਹੋ ਗਏ। ਤਾਜ਼ਾ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਹੈ। ਜਿੱਥੇ ਫਿਲੌਰ ਨੇੜੇ ਪਿੰਡ ਨਗਰ ਵਿੱਚ ਲੁਟੇਰਿਆਂ ਨੇ ਮਨੀ ਚੇਂਜਰ (ਕਾਟਾਡ ਇੰਟਰਪ੍ਰਾਈਜ਼) ਦੀ ਦੁਕਾਨ ਦੇ ਤਾਲੇ ਤੋੜੇ।
ਦੱਸਿਆ ਜਾ ਰਿਹਾ ਹੈ ਕਿ ਦੋ ਬਾਈਕ ਸਵਾਰ ਲੁਟੇਰੇ ਲੁੱਟ ਦੀ ਨੀਅਤ ਨਾਲ ਆਏ ਅਤੇ ਬੰਦੂਕ ਦੀ ਨੋਕ ‘ਤੇ ਦੁਕਾਨ ਤੋਂ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਦੁਕਾਨਦਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਦੁਕਾਨਦਾਰ ਨੇ ਵੀ ਹਿੰਮਤ ਦਿਖਾਈ ਅਤੇ ਜਵਾਬੀ ਗੋਲੀਬਾਰੀ ਕੀਤੀ। ਇਸ ਦੌਰਾਨ ਲੁਟੇਰੇ ਬਿਨਾਂ ਵਾਰਦਾਤ ਨੂੰ ਅੰਜਾਮ ਦਿੱਤੇ ਉਥੋਂ ਫਰਾਰ ਹੋ ਗਏ।