ਜਲੰਧਰ ਦੇ ਮਸ਼ਹੂਰ ਕੰਪਿਊਟਰ ਵਪਾਰੀ ਦੀ ਪਤਨੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ

0
2964

ਜਲੰਧਰ | ਕਰਵਾਚੌਥ ਤੋਂ 24 ਘੰਟੇ ਬਾਅਦ ਜਲੰਧਰ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ। ਜਲੰਧਰ ਵਿਚ ਕੰਪਿਊਟਰ ਕਾਰੋਬਾਰੀ ਦੀ ਪਤਨੀ ਖੁਦਕੁਸ਼ੀ ਕਰਨ ਦੀ ਖਬਰ ਆ ਰਹੀ ਹੈ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਵਿਚ ਪੀੜਤ ਪਰਿਵਾਰ ਦੁਆਰਾ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਰੇਨੂੰ ਸ਼ਰਮਾ ਡਿਪਰੈਸ਼ਨ ਦੀ ਮਰੀਜ਼ ਸੀ। ਇਸ ਕਰਕੇ ਉਸ ਨੇ ਖੁਦਕੁਸ਼ੀ ਵਰਗਾ ਕਰਮ ਉਠਾ ਲਿਆ ਹੈ।

ਜਲੰਧਰ ਦੇ ਮਾਡਲ ਟਾਊਨ ਵਿਚ ਸਟੇ ਸ਼ਿਵ ਵਿਹਾਰ ਵਾਸੀ ਰੁਪੇਸ਼ ਸ਼ਰਮਾ ਦੀ ਪਤਨੀ ਰੇਨੂੰ ਸ਼ਰਮਾ ਨੇ ਰਾਤ ਵੇਲੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਵੇਲੇ ਉਹ ਘਰ ਵਿਚ ਇਕੱਲੀ ਸੀ।
ਦੇਰ ਰਾਤ ਸੂਚਨਾ ਮਿਲਦੇ ਹੀ ਥਾਣਾ ਨੰਬਰ 7 ਦੇ ਐਸਐਚਓ ਰਮਨਦੀਪ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਦੇ ਮੁਤਾਬਿਕ ਰੁਪੇਸ਼ ਸ਼ਰਮਾ ਦਾ ਜਲੰਧਰ ਵਿਚ ਕੰਪਿਊਟਰ ਟੱਚ ਦੇ ਨਾਮ ਤੋਂ ਕਾਰੋਬਾਰ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਰਵਾ ਚੌਥ ਤੋਂ 24 ਘੰਟਿਆਂ ਅੰਦਰ ਇਹ ਘਟਨਾ ਵਾਪਰੀ ਹੈ। ਰੇਨੂੰ ਕਰਵਾ ਚੌਥ ਵਾਲੇ ਦਿਨ ਤਾਂ ਕਾਫੀ ਖੁਸ਼ ਸੀ।

ਪੁਲਿਸ ਦੇ ਮੁਤਾਬਿਕ ਰੇਨੂੰ ਦੇ ਬੱਚੇ ਵਿਦੇਸ਼ ਵਿਚ ਹਨ। ਰਾਤ ਪਤੀ-ਪਤਨੀ ਦੇ ਵਿਚਕਾਰ ਕੋਈ ਮਾਮੂਲੀ ਲੜਾਈ ਹੋਈ ਸੀ।

ਪੁਲਿਸ ਨੂੰ ਪਤਾ ਲੱਗਾ ਹੈ ਕਿ ਰੇਨੂੰ ਦਾ ਡਿਪਰੈਸ਼ਨ ਦਾ ਇਲਾਜ ਚੱਲ ਰਿਹਾ ਸੀ। ਖੁਦਕੁਸ਼ੀ ਦਾ ਕਾਰਨ ਮਾਮੂਲੀ ਲੜਾਈ ਦੱਸਿਆ ਜਾ ਰਿਹਾ ਹੈ।