ਜਲੰਧਰ, 10 ਜਨਵਰੀ | ਜਲੰਧਰ ‘ਚ ਅੰਗੀਠੀ ਦੇ ਧੂੰਏਂ ਨਾਲ ਦਮ ਘੁਟਣ ਨਾਲ ਇਕ ਔਰਤ ਦੀ ਮੌਤ ਹੋ ਗਈ ਜਦਕਿ ਔਰਤ ਦੇ 2 ਬੱਚੇ ਅਤੇ ਪਤੀ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੂਰਾ ਪਰਿਵਾਰ ਕਮਰਾ ਬੰਦ ਕਰਕੇ ਅੰਗੀਠੀ ਬਾਲ ਕੇ ਸੁੱਤਾ ਸੀ। ਜਾਣਕਾਰੀ ਮੁਤਾਬਕ ਘਟਨਾ ਮੁਹੱਲਾ ਗੋਬਿੰਦਗੜ੍ਹ ਦੀ ਹੈ। ਔਰਤ ਦੀ ਪਛਾਣ ਕਾਜਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਪੂਰਾ ਪਰਿਵਾਰ ਮੂਲ ਰੂਪ ਵਿਚ ਨੇਪਾਲ ਦਾ ਰਹਿਣ ਵਾਲਾ ਹੈ। ਪਤੀ ਵਿਸ਼ਾਲ ਪਿਛਲੇ 3 ਮਹੀਨਿਆਂ ਤੋਂ ਮੁਹੱਲਾ ਗੋਬਿੰਦਗੜ੍ਹ ਦੇ ਇਕ ਘਰ ਵਿਚ ਪਤਨੀ ਸਮੇਤ ਆਪਣੇ 2 ਬੱਚਿਆਂ ਨਾਲ ਰਹਿ ਰਿਹਾ ਸੀ। ਵਿਸ਼ਾਲ ਇਕ ਨਿੱਜੀ ਕਾਲਜ ਨੇੜੇ ਫਾਸਟ ਫੂਡ ਦੀ ਦੁਕਾਨ ਚਲਾਉਂਦਾ ਹੈ। ਉਸ ਦੇ ਕੋਲ 3 ਕਰਮਚਾਰੀ ਵੀ ਕੰਮ ਕਰਦੇ ਹਨ।
ਵਿਸ਼ਾਲ ਦੀ ਦੁਕਾਨ ’ਤੇ ਕੰਮ ਕਰਦੇ ਮੁਲਾਜ਼ਮ ਘਰ ਦੇ ਸਾਹਮਣੇ ਬਣੇ ਮਕਾਨ ਵਿਚ ਰਹਿੰਦੇ ਹਨ। ਵਿਸ਼ਾਲ ਨੇ ਸਵੇਰੇ ਚਾਰ ਵਜੇ ਦੇ ਕਰੀਬ ਮੁਲਾਜ਼ਮਾਂ ਨੂੰ ਆਪਣੇ ਘਰ ਬੁਲਾਇਆ ਸੀ ਪਰ ਉਦੋਂ ਤੱਕ ਸਭ ਕੁਝ ਠੀਕ ਸੀ ਜਦੋਂ ਸਵੇਰੇ 7 ਵਜੇ ਕਰਮਚਾਰੀ ਦੁਬਾਰਾ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਸਾਰਿਆਂ ਦੀ ਹਾਲਤ ਨਾਜ਼ੁਕ ਸੀ ਤੇ ਔਰਤ ਦੀ ਮੌਤ ਹੋ ਗਈ ਸੀ।
ਵਿਸ਼ਾਲ ਅਤੇ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਟਾਫ ਨੇ ਤੁਰੰਤ ਲੋਕਾਂ ਦੀ ਮਦਦ ਨਾਲ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ। ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਲਾਜ ਅਧੀਨ ਬੱਚਿਆਂ ਵਿਚ ਇਕ ਦੀ ਉਮਰ ਢਾਈ ਸਾਲ ਅਤੇ ਦੂਜੇ ਦੀ ਉਮਰ ਇਕ ਸਾਲ ਅਤੇ ਅੱਠ ਮਹੀਨੇ ਹੈ। ਪੁਲਿਸ ਨੇ ਇਸ ਮਾਮਲੇ ‘ਚ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਲਿੰਕ ‘ਤੇ ਕਲਿਕ ਕਰਕੇ ਵੇਖੋ ਵੀਡੀਓ
https://www.facebook.com/punjabibulletinworld/videos/1131320121610890
(Note : ਜਲੰਧਰ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/iAL49 ਜਾਂ Whatsapp ਚੈਨਲ https://shorturl.at/kFJMV ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)