ਜਲੰਧਰ : ਬੱਲਾਂ ਡੇਰੇ ਤੋਂ ਡੀਏਵੀ ਨੂੰ ਜਾਂਦੀ ਨਹਿਰ ‘ਚ ਕਿਸੇ ਵੇਲੇ ਵੀ ਛੱਡਿਆ ਜਾ ਸਕਦੈ ਵੱਧ ਪਾਣੀ, ਕਾਲੀਆ ਕਾਲੋਨੀ ‘ਚ Red Alert

0
2658

ਜਲੰਧਰ| ਭਾਰੀ ਮੀਂਹ ਕਾਰਨ ਪੂਰੇ ਸੂਬੇ ਵਿਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ। ਮਾਲਵੇ ਤੇ ਚੰਡੀਗੜ੍ਹ ਦਾ ਕਾਫੀ ਹਿੱਸਾ ਪਾਣੀ ਦੀ ਮਾਰ ਝੱਲ ਰਿਹਾ ਹੈ। ਕੱਲ੍ਹ ਰਾਤ ਜਲੰਧਰ ਦੇ ਸ਼ਾਹਕੋਟ ਨੇੜਲੇ ਧੁੱਸੀ ਬੰਨ੍ਹ ਵਿਚ ਵੀ ਦੋ ਥਾਵਾਂ ਉਤੇ ਪਾੜ ਪੈਣ ਕਾਰਨ ਕਾਫੀ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ ਹੈ। ਹੋਰ ਤਾਂ ਹੋਰ ਪਾਣੀ ਵਿਚ ਸ਼ਾਹਕੋਟ ਦੇ ਪਿੰਡ ਮੰਡ ਚੋਲਿਆਂ ਦਾ ਇਕ ਨੌਜਵਾਨ ਰੁੜ੍ਹ ਵੀ ਗਿਆ ਹੈ। ਜਿਸਦਾ ਅਜੇ ਤੱਕ ਕੋਈ ਪਤਾ ਨਹੀਂ।

ਇਸੇ ਤਰ੍ਹਾਂ ਜਲੰਧਰ ਵਾਲਿਆਂ ਲਈ ਇਕ ਹੋਰ ਬਹੁਤ ਬੁਰੀ ਖਬਰ ਸਾਹਮਣੇ ਆ ਰਹੀ ਹੈ। ਭਾਖੜਾ ਦੀ ਬਿਸਤ ਦੁਆਬ ਨਹਿਰ ਦੀ ਇਕ ਸਹਾਇਕ ਨਹਿਰ ਜੋ ਜਲੰਧਰ ਵਿਚਦੀ ਹੋ ਕੇ ਲੰਘਦੀ ਹੈ, ਜਿਸਨੂੰ ਬੱਲਾਂ ਵਾਲੇ ਸੰਤਾਂ ਵਾਲੀ ਨਹਿਰ ਜਾਂ ਫਿਰ ਡੀਏਵੀ ਕਾਲਜ ਵਾਲੀ ਨਹਿਰ ਵੀ ਕਿਹਾ ਜਾਂਦਾ ਹੈ, ਉਸ ਵਿਚ ਪਾਣੀ ਛੱਡਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਨਹਿਰ ਵਿਚ ਕਿਸੇ ਵੇਲੇ ਵੀ ਜ਼ਿਆਦਾ ਪਾਣੀ ਛੱਡਿਆ ਜਾ ਸਕਦਾ ਹੈ। ਇਸੇ ਦੇ ਮੱਦੇਨਜ਼ਰ ਗਦਾਈਪੁਰ ਤੇ ਕਾਲੀਆ ਕਾਲੋਨੀ ਨੇੜਲੇ ਘਰਾਂ ਨੂੰ ਪ੍ਰਸ਼ਾਸਨ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਨਹਿਰ ਨੇੜੇ ਰਹਿਣ ਵਾਲੇ ਲੋਕਾਂ ਨੇ ਗਦਈਪੁਰ ਪੁਲ ਤੋਂ ਡੀਏਵੀ ਲਾਗੇ ਅਹਤਿਆਤ ਵਜੋਂ ਆਪ ਹੀ ਮਿੱਟੀ ਦੇ ਬੋਰੇ ਭਰ ਕੇ ਲਗਾਉਣੇ ਸ਼ੁੁਰੂ ਕਰ ਦਿੱਤੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਨੇ ਅਲਰਟ ਮੋਡ ਤੇ ਰਹਿਣ ਲਈ ਕਿਹਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ