ਜਲੰਧਰ : ਬਜੁਰਗ ਔਰਤ ਨੇ ਕੋਰੋਨਾ ਟੀਕਾ ਲਗਾਇਆ ਨਹੀਂ, ਸਰਟੀਫਿਕੇਟ ਜਾਰੀ ਹੋ ਗਿਆ

0
309

ਜਲੰਧਰ | ਕੋਰੋਨਾ ਟੀਕਾ ਲਗਵਾਉਣ ਦੇ ਮਾਮਲੇ ਵਿੱਚ ਸਿਹਤ ਵਿਭਾਗ ਵੱਲੋਂ ਕਈ ਕੋਤਾਹੀਆਂ ਸਾਹਮਣੇ ਆ ਰਹੀਆਂ ਹਨ। ਜਲੰਧਰ ਦੀ ਇੱਕ ਬਜੁਰਗ ਬੀਬੀ ਨੇ ਕੋਰੋਨਾ ਟੀਕਾ ਲਗਵਾਇਆ ਹੀ ਨਹੀਂ ਪਰ ਉਸ ਦਾ ਟੀਕਾਕਰਣ ਦਾ ਸਰਟੀਫਿਕੇਟ ਜਾਰੀ ਹੋ ਗਿਆ ਹੈ।

ਨਿਜਾਤਮ ਨਗਰ ਦੇ ਰਹਿਣ ਵਾਲੇ ਨਿਖਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ 62 ਸਾਲ ਦੀ ਬਜੁਰਗ ਮਾਤਾ ਕੌਸ਼ਲਯਾ ਦੇਵੀ ਦੇ ਟੀਕਾਕਰਣ ਲਈ ਅਰੋਗਿਆ ਸੇਤੂ ਐਪ ਉੱਤੇ ਐਪਲੀਕੇਸ਼ਨ ਭਰੀ ਸੀ। ਉਨ੍ਹਾਂ ਨੂੰ ਬਸਤੀ ਗੁਜਾਂ ਦੇ ਸੈਂਟਰ ਵਿੱਚ ਟੀਕਾ ਲਗਵਾਉਣ ਲਈ ਬੁਲਾਇਆ ਗਿਆ। ਉਹ ਆਪਣੀ ਮਾਤਾ ਨੂੰ ਲੈ ਕੇ ਗਏ ਪਰ 2 ਘੰਟੇ ਤੱਕ ਇੰਤਜਾਰ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਟੀਕਾ ਨਹੀਂ ਲਗਾਇਆ ਗਿਆ। ਇਸ ਤੋਂ ਬਾਅਦ ਅਸੀਂ ਵਾਪਿਸ ਆ ਗਏ।

ਨਿਖਿਲ ਨੇ ਦੱਸਿਆ- ਮੈਨੂੰ ਮੋਬਾਇਲ ਉੱਤੇ ਇੱਕ ਮੈਸੇਜ ਆਇਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਮੇਰੀ ਮਾਤਾ ਨੂੰ ਕੋਰੋਨਾ ਟੀਕਾ ਲਗ ਚੁੱਕਿਆ ਹੈ। ਇਸ ਤੋਂ ਬਾਅਦ ਟੀਕਾ ਲਗਵਾਉਣ ਦਾ ਆਨਲਾਈਨ ਸਰਟੀਫਿਕੇਟ ਵੀ ਜਾਰੀ ਹੋ ਗਿਆ।

ਨਿਖਿਲ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਦੀ ਆਨਲਾਈਨ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਟੀਕੇ ਦੇ ਮਾਮਲੇ ਵਿੱਚ ਧਾਂਦਲੀ ਹੋ ਰਹੀ ਹੈ ਇਸ ਦੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ।

ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।