ਜਲੰਧਰ | ਸੋਢਲ ਫਾਟਕ ‘ਤੇ ਰਾਤ ਕਰੀਬ 9 ਵਜੇ ਇਕ ਅਣਪਛਾਤੇ ਵਿਅਕਤੀ ਨੇ ਰੇਲ ਗੱਡੀ ਅੱਗੇ ਆ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਸੂਚਨਾ ਸਟੇਸ਼ਨ ਮਾਸਟਰ ਵੱਲੋਂ ਮੌਕੇ ‘ਤੇ ਹੀ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਸਮੇਂ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਸਾਨੂੰ 9 ਵਜੇ ਦੇ ਕਰੀਬ ਸੋਢਲ ਫਾਟਕ ਤੋਂ ਸਟੇਸ਼ਨ ਮਾਸਟਰ ਵੱਲੋਂ ਸੂਚਨਾ ਦਿੱਤੀ ਗਈ ਕਿ ਇੱਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ ਅਤੇ ਅਸੀਂ ਉਸੇ ਸਮੇਂ ਸੋਢਲ ਫਾਟਕ ‘ਤੇ ਪਹੁੰਚ ਕੇ ਉਕਤ ਵਿਅਕਤੀ ਦੀ ਲਾਸ਼ ਦੇਖੀ, ਹਾਲਾਂਕਿ ਸਾਨੂੰ ਉਸ ਪਾਸੋਂ ਕੋਈ ਵੀ ਸ਼ਨਾਖਤੀ ਕਾਰਡ ਬਰਾਮਦ ਨਹੀਂ ਹੋਇਆ ਹੈ ਤਾਂ ਜੋ ਉਸ ਦੀ ਪਛਾਣ ਹੋ ਸਕੇ । ਇਕ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਕੀ ਲਿਖਿਆ ਹੈ, ਉਹ ਸਮਝ ਨਹੀਂ ਆ ਰਿਹਾ। ਇਸ ਵਿਅਕਤੀ ਨੇ ਖੁਦਕੁਸ਼ੀ ਕਰ ਲਈ ਹੈ, ਜਿਸ ਦੀ ਅਸੀਂ ਜਾਂਚ ਕਰਾਂਗੇ ਅਤੇ ਜਲਦੀ ਹੀ ਇਸ ਵਿਅਕਤੀ ਦਾ ਪਤਾ ਲਗਾ ਕੇ ਮਾਮਲਾ ਦਰਜ ਕਰਾਂਗੇ।