ਜਲੰਧਰ : ਦੇਵੀ ਤਲਾਬ ਮੰਦਿਰ ‘ਚ ਲਾਗੂ ਹੋਇਆ ਡਰੈੱਸ ਕੋਡ, ਪੜ੍ਹੋ ਕਿਹੋ ਜਿਹੇ ਕੱਪੜੇ ਪਾ ਕੇ ਨਹੀਂ ਹੋ ਸਕੋਗੇ ਦਾਖਲ

0
5615

ਜਲੰਧਰ| ਜਲੰਧਰ ਦੇ ਦੇਵੀ ਤਲਾਬ ਮੰਦਿਰ ਵਿਚ ਡਰੈੱਸ ਕੋਡ ਲਾਗੂ ਕਰ ਦਿੱਤਾ ਹੈ। ਹੁਣ ਮੰਦਿਰ ਵਿਚ ਮਰਿਆਦਾ ਅਨੁਸਾਰ ਹੀ ਕੱਪੜੇ ਪਾ ਕੇ ਆਉਣੇ ਪੈਣਗੇ।
ਮੰਦਿਰ ਕਮੇਟੀ ਨੇ ਮੰਦਿਰ ਕੈਂਪਸ ਵਿਚ ਲਿਖ ਕੇ ਲਗਾ ਦਿੱਤਾ ਹੈ ਕਿ ਛੋਟੇ ਕੱਪੜੇ ਜਿਵੇਂ ਹਾਫ ਪੈਂਟ, ਬਰਮੁੰਡਾ, ਮਿੰਨੀ ਸਕਰਟ, ਫਟੀਆਂ ਜੀਨਸ ਆਦਿ ਪਾ ਕੇ ਆਉਣਾ ਸਖਤ ਮਨਾ ਹੈ।

ਜ਼ਿਕਰਯੋਗ ਹੈ ਕਿ ਮੰਦਿਰਾਂ ਵਿਚ ਆਉਣ ਵਾਲੇ ਸ਼ਰਧਾਲੂ ਆਧੁਨਿਕੀਕਰਨ ਦੇ ਨਾਂ ਉਤੇ ਅਜਿਹੇ ਕੱਪੜੇ ਪਾ ਕੇ ਆਉਂਦੇ ਹਨ, ਜੋ ਕਿ ਧਾਰਮਿਕ ਭਾਵਨਾਵਾਂ ਦੇ ਖਿਲ਼ਾਫ ਹਨ। ਦੇਸ਼ ਦੇ ਹੋਰ ਵੀ ਕਈ ਹਿੱਸਿਆਂ ਵਿਚ ਅਜਿਹੇ ਨਿਯਮ ਲਾਗੂ ਕਰ ਦਿੱਤੇ ਗਏ ਹਨ। ਅਜੇ ਲੰਘੇ ਦਿਨ ਹੀ ਰਾਜਸਥਾਨ ਦੇ ਇਕ ਮੰਦਿਰ ਵਿਚ ਵੀ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ