ਜਲੰਧਰ. ਆਪਣੀ ਮਿਹਨਤ, ਮਿਲਣਸਾਰ ਸੁਭਾਅ ਦੇ ਕਾਰਨ ਚਰਚਾ ਵਿਚ ਰਹਿਣ ਵਾਲੇ ਜਲੰਧਰ ਸ਼ਹਿਰ ਦੇ ਡੀਸੀ ਵੀਰੇਂਦਰ ਕੁਮਾਰ ਸ਼ਰਮਾ ਫੇਮ ਇੰਡੀਆ ਦੇ 50 ਫੇਮਸ ਬਿਓਰੋਕ੍ਰੇਟਸ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਜਿਕਰਯੋਗ ਹੈ ਕਿ ਫੇਮ ਇੰਡੀਆ ਅਤੇ ਏਸ਼ੀਆ ਪੋਸਟ ਦਾ ਸਰਵੇ ਸ਼ਾਨਦਾਰ ਗਵਰਨੈਂਸ, ਦੂਰਦਰਸ਼ਿਤਾ, ਮਹਤਵਪੂਰਨ ਫੈਸਲੇ ਲੈਣ ਦੀ ਯੋਗਤਾ, ਗੰਭੀਰਤਾ, ਵਿਵਹਾਰ ਕੁਸ਼ਲਤਾ ਆਦਿ ਵਰਗੇ 10 ਮਾपਦੰਡਾਂ ਦੇ ਆਧਾਰ ਉੱਤੇ ਕੀਤਾ ਗਿਆ ਹੈ।
ਦੇਸ਼ ਭਰ ਵਿੱਚ ਇਹ ਸਰਵੇ 724 ਜਿਲ੍ਹਿਆਂ ਵਿਚ ਕੀਤਾ ਗਿਆ। ਸਰਵੇ ਦੇ ਵੱਖ-ਵੱਖ ਵਰਗਾਂ ਵਿਚ ਮੁੱਖ ਥਾਂ ਉੱਤੇ ਆਏ 50 ਮੁੱਖ ਜਿਲ੍ਹਾ ਅਧਿਕਾਰਿਆਂ ਦੀ ਸੂਚੀ ਵਿਚ ਡੀਸੀ ਵਰਿੰਦਰ ਕੁਮਾਰ ਸ਼ਰਮਾ ਦਾ ਨਾਂ ਆਉਣਾ ਜਿਲ੍ਹਾ ਵਾਸਿਆਂ ਲਈ ਮਾਣ ਵਾਲੀ ਗੱਲ ਹੈ। ਸਰਵੇ ਨੂੰ 50 ਕੈਟੇਗਰਿਆਂ ਦੇ ਆਧਾਰ ਤੇ ਵੰਡੀਆ ਗਿਆ ਸੀ। ਡੀਸੀ ਵਰਿੰਦਰ ਕੁਮਾਰ ਸ਼ਰਮਾ ਦਾ ਨਾਂ ਦੇਸ਼ ਦੇ ਸਭ ਤੋਂ ਮਜਬੂਤ ਡਿਪਟੀ ਕਮਿਸ਼ਨਰਾਂ ਦੀ ਕੈਟੇਗਰੀ ਵਿਚ ਚੁਣਿਆ ਗਿਆ ਹੈ।
ਧਿਆਨਯੋਗ ਹੈ ਕਿ ਰਾਸ਼ਟੀ ਪਧਰ ਉੱਤੇ ਵੱਖ-ਵਖ ਸਰੋਤਾਂ, ਮੁੱਖ ਲੋਕਾਂ ਦੀ ਸਲਾਹ, ਗ੍ਰਾਉਂਡ ਅਤੇ ਮੀਡੀਆ ਰਿਪੋਰਟਾਂ ਦੇ ਆਧਾਰ ਉੱਤੇ ਹੋਏ ਇਸ ਸਰਵੇ ਦੌਰਾਨ ਇਹ ਮੁਖ ਵਿਸ਼ਾ ਚਰਚਾ ਵਿਚ ਰਿਹਾ ਕਿ ਦੇਸ਼ ਵਿਚ ਪ੍ਰਧਾਨਮੰਤਰੀ, ਰਾਜ ਵਿਚ ਮੁਖਮੰਤਰੀ ਅਤੇ ਜਿਲ੍ਹੇ ਵਿਚ ਡੀਸੀ ਕੋਲ ਹੀ ਜਨਤਾ ਦੇ ਲਈ ਕੁਝ ਬਿਹਤਰ ਕਰਨ ਦੀ ਤਾਕਤ ਹੁੰਦੀ ਹੈ। ਦੇਸ਼ ਅਤੇ ਰਾਜ ਦੀ ਪੂਰੀ ਮਸ਼ੀਨਰੀ ਵਿਕਾਸ ਸੰਬੰਧੀ ਯੋਜਨਾਵਾਂ ਦਾ ਜੋ ਖਾਕਾ ਤਿਆਰ ਕਰਦੀ ਹੈ, ਉਸਦਾ ਫਾਇਦਾ ਲੋਕਾਂ ਤੱਕ ਪਹੁੰਚਾਉਣ ਦੀ ਜੁੰਮੇਵਾਰੀ ਡਿਪਟੀ ਕਮਿਸ਼ਨਰ ਦੀ ਹੁੰਦੀ ਹੈ। ਇਸਨੂੰ ਲੈ ਕੇ ਹੀ ਇਸ ਵਾਰ ਦੇਸ਼ ਨਿਰਮਾਣ ਵਿਚ ਆਪਣੀ ਬਿਹਤਰ ਭੁਮਿਕਾ ਨਿਭਾ ਰਹੇ ਡਿਪਟੀ ਕਮਿਸ਼ਨਰਾਂ ਨੂੰ ਕ੍ਰੈਡਿਟ ਦੇਣ ਦਾ ਫੈਸਲਾ ਕੀਤਾ ਗਿਆ ਸੀ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ https://bit.ly/3diTrmP ਨਾਲ ਜੁੜੋ)






































