ਜਲੰਧਰ | ਸਕੂਲ ਖੋਲ੍ਹਣ ਤੋਂ ਬਾਅਦ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਜਲੰਧਰ ਪ੍ਰਸ਼ਾਸਨ ਐਕਟਿਵ ਹੋ ਗਿਆ ਹੈ। DC ਘਨਸ਼ਿਆਮ ਥੋਰੀ ਨੇ ਸਕੂਲਾਂ ਲਈ ਸਖਤ ਹੁਕਮ ਜਾਰੀ ਕੀਤੇ ਹਨ। ਜਲੰਧਰ ਪ੍ਰਸ਼ਾਸਨ ਹੁਣ 25 ਅਗਸਤ ਤੱਕ ਸਾਰੇ ਸਕੂਲ ਅਧਿਆਪਕਾਂ ਨੂੰ ਵੈਕਸੀਨੇਟ ਕਰਨ ਲਈ ਪੂਰੇ ਜ਼ਿਲੇ ‘ਚ ਕੋਵਿਡ-19 ਟੀਕਾਕਰਨ ਕੈਂਪ ਆਯੋਜਿਤ ਕਰੇਗਾ।
ਟੀਕਾਕਰਨ ਲਈ ਜ਼ਿਲੇ ‘ਚ 22 ਵਿਸ਼ੇਸ਼ ਕੈਂਪ ਲਾਏ ਜਾਣਗੇ। ਇਹ ਕੈਂਪ ਆਦਮਪੁਰ, ਫਿਲੌਰ, ਨੂਰਮਹਿਲ, ਜੰਡਿਆਲਾ, ਬਰਾਪਿੰਡ, ਜਮਸ਼ੇਰ ਖਾਸ, ਕਰਤਾਰਪੁਰ, ਨਕੋਦਰ, ਲੋਹੀਆਂ ਖਾਸ, ਸ਼ਾਹਕੋਟ, ਮਹਿਤਪੁਰ ਤੇ ਜਲੰਧਰ ਸ਼ਹਿਰ ‘ਚ ਲਾਏ ਜਾਣਗੇ। ਪੰਜਾਬ ਸਰਕਾਰ ਵੱਲੋਂ ਹਾਲ ਹੀ ‘ਚ ਸਾਫ ਕਿਹਾ ਗਿਆ ਹੈ ਕਿ ਬਿਨਾਂ ਟੀਕਾਕਰਨ ਕਿਸੇ ਨੂੰ ਵੀ ਸਕੂਲਾਂ ‘ਚ ਡਿਊਟੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਕੂਲਾਂ ‘ਚ ਕੋਵਿਡ-19 ਪ੍ਰੋਟੋਕਾਲ RT-PCR ਸੈਂਪਲਿੰਗ ਵੀ ਨਿਸ਼ਚਿਤ ਕੀਤੀ ਜਾਵੇਗੀ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।