ਜਲੰਧਰ। ਜਲੰਧਰ ਦੇ ਲੋਹੀਆਂ ਵਿਚ ਰੇਲਵੇ ਟਰੈਕ ਉਤੇ ਗੈਸ ਸਿਲੰਡਰ ਫਟਣ ਨਾਲ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਘਟਨਾ ਸਮੇਂ ਟਰੈਕ ਉਤੇ ਬਿਜਲੀ ਦਾ ਕੰਮ ਚੱਲ ਰਿਹਾ ਸੀ। ਇਸੇ ਵਿਚਾਲੇ ਐਲਪੀਜੀ ਸਿਲੰਡਰ ਫਟ ਗਿਆ ਤੇ ਮੌਕੇ ਉਤੇ ਕੰਮ ਕਰ ਰਹੇ ਦੋ ਲੋਕ ਉਸਦੀ ਚਪੇਟ ਵਿਚ ਆ ਗਏ।
ਧਮਾਕਾ ਇੰਨਾ ਖਤਰਨਾਕ ਸੀ ਕਿ ਮਰਨ ਵਾਲਿਆਂ ਦੀਆਂ ਲਾਸ਼ਾਂ ਦੇ ਚੀਥੜੇ ਉਡ ਗਏ। ਦੋਵਾਂ ਵਿਅਕਤੀਆਂ ਦੀਆਂ ਲਾਸ਼ਾਂ ਦੁਰ ਜਾ ਕੇ ਡਿਗੀਆਂ। ਕਿਤੇ ਖੂਨ ਨਾਲ ਭਿੱਜੇ ਪੈਰ ਪਏ ਸਨ ਤਾਂ ਕਿਤੋ ਧੜ ਮਿਲੇ। ਘਟਨਾ ਲੋਹੀਆਂ ਕਸਬੇ ਦੇ ਮੱਖੂ ਦੀ ਹੈ।
ਮ੍ਰਿਤਕਾਂ ਦੀ ਪਛਾਣ ਉਤਰ ਪ੍ਰਦੇਸ਼ ਦੇ ਲਖਮੀਰਪੁਰ ਖੀਰੀ ਵਾਸੀ ਮਨੋਜ ਕੁਮਾਰ ਤੇ ਬਸਤੀ ਵਾਸੀ ਰਾਮਸੁੱਖ ਵਜੋਂ ਹੋਈ ਹੈ। ਪੁਲਿਸ ਤੇ ਜੀਆਰਪੀ ਦੀਆਂ ਟੀਮਾਂ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਠੇਕੇਦਾਰ ਦੇ ਅੰਡਰ ਇਹ ਕੰਮ ਕਰਦੇ ਸਨ, ਉਹ ਫਰਾਰ ਹੋ ਗਿਆ।
ਹਾਦਸਾ ਇੰਨਾ ਭਿਆਨਕ ਸੀ ਕਿ ਮਰਨ ਵਾਲਿਆਂ ਦੇ ਹੱਥ ਕਿਤੇ ਸਨ ਤੇ ਪੈਰ ਕਿਤੇ। ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਲੋਹੀਆਂ ਰੇਲਵੇ ਸਟੇਸ਼ਨ ਦੇ ਨੇੜੇ ਵਰਕਸ਼ਾਪ ਵਿਚ ਹੋਇਆ ਹੈ।




































