ਜਲੰਧਰ ਦੇ ਸਿਵਲ ਹਸਪਤਾਲ ‘ਚ ਬੱਚੀ ਚੋਰੀ ਕਰਨ ਨੂੰ ਲੈ ਕੇ ਹੰਗਾਮਾ, ਲੋਕਾਂ ਨੇ ਆਰੋਪੀ ਔਰਤ ਨੂੰ ਕੀਤਾ ਪੁਲਿਸ ਹਵਾਲੇ

0
1074

ਜਲੰਧਰ | ਜਲੰਧਰ ਦੇ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਤੋਂ ਇਕ ਔਰਤ ਬੱਚੀ ਚੋਰੀ ਕਰਨ ਦੇ ਆਰੋਪ ‘ਚ ਫੜੀ ਗਈ। ਆਰੋਪ ਹੈ ਕਿ ਉਕਤ ਔਰਤ ਨੇ ਗਾਇਨੀ ਵਾਰਡ ‘ਚ 10 ਸਾਲ ਦੀ ਬੱਚੀ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਜਦੋਂ ਉਸ ਨੂੰ ਫੜਿਆ ਤਾਂ ਕਹਿਣ ਲੱਗੀ ਕਿ ਇਹ ਬੱਚੀ ਉਸ ਦੀ ਹੈ।

ਬੱਚੀ ਨੇ ਔਰਤ ਨੂੰ ਆਪਣੀ ਮਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਬੋਲੀ ਕਿ ਉਸ ਦੀ ਮਾਂ ਉਪਰ ਹੈ। ਜਦੋਂ ਉਸ ਦੀ ਮਾਂ ਹੇਠਾਂ ਆਈ ਤਾਂ ਲੋਕਾਂ ਨੇ ਉਕਤ ਔਰਤ ਨੂੰ ਫੜ ਲਿਆ।

ਕਿਹਾ ਜਾ ਰਿਹਾ ਹੈ ਕਿ ਬੱਚੀ ਚੋਰੀ ਕਰਨ ਦੇ ਆਰੋਪ ‘ਚ ਫੜੀ ਗਈ ਔਰਤ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ। ਫਿਲਹਾਲ ਪੁਲਿਸ ਅੰਟੀ ਤੋਂ ਪੁੱਛਗਿਛ ਕਰ ਰਹੀ ਹੈ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।