ਜਲੰਧਰ | 16 ਲੱਖ ਦੀ ਆਬਾਦੀ ਵਾਲੇ ਸ਼ਹਿਰ ਜਲੰਧਰ ‘ਚ ਟ੍ਰੈਫਿਕ ਕਰਮਚਾਰੀਆਂ ਦੀ ਕਮੀ ਰੜਕ ਰਹੀ ਹੈ। ਸ਼ਹਿਰ ਵਿੱਚ ਸਿਰਫ 144 ਟ੍ਰੈਫਿਕ ਪੁਲਿਸ ਕਰਮਚਾਰੀ ਹਨ। ਉੱਚ ਅਧਿਕਾਰੀਆਂ ਨਾਲ ਹੀ ਹੋਈ ਹਰ ਮੀਟਿੰਗ ‘ਚ ਟ੍ਰੈਫਿਕ ਕਰਮਚਾਰੀਆਂ ਦੀ ਨਫਰੀ ਪੂਰੀ ਕਰਨ ਦੀ ਮੰਗ ਉਠਾਈ ਗਈ ਪਰ ਇਸ ਮੰਗ ‘ਤੇ ਕੋਈ ਅਮਲ ਨਹੀਂ ਕੀਤਾ ਗਿਆ। ਘੱਟ ਨਫਰੀ ਕਾਰਨ 144 ਟ੍ਰੈਫਿਕ ਕਰਮਚਾਰੀਆਂ ‘ਤੇ ਡਿਊਟੀ ਦਾ ਦਬਾਅ ਵੱਧਦਾ ਜਾ ਰਿਹਾ ਹੈ।
ਸ਼ਹਿਰ ‘ਚ 18 ਲੱਖ ਤੋਂ ਵੀ ਵੱਧ ਗੱਡੀਆਂ ਰਜਿਸਟਰਡ ਹਨ। ਬਾਹਰੀ ਸ਼ਹਿਰਾਂ ਤੇ ਸੂਬਿਆਂ ਦੀਆਂ ਗੱਡੀਆਂ, ਬਿਨਾਂ ਰਜਿਸਟ੍ਰੇਸ਼ਨ ਵਾਹਨਾਂ ਅਤੇ ਸਭ ਤੋਂ ਵੱਧ ਆਟੋਜ਼ ਦੀ ਗਿਣਤੀ ਦੇ ਨਾਲ-ਨਾਲ ਇਲੈਕਟ੍ਰੋਨਿਕ ਰਿਕਸ਼ਿਆਂ ਦੀ ਗਿਣਤੀ ਵੀ ਪਾਈ ਜਾਵੇ ਤਾਂ ਸ਼ਹਿਰ ਵਿੱਚ ਰੋਜ਼ਾਨਾ ਕਿੰਨੇ ਵਾਹਨ ਸੜਕ ‘ਤੇ ਉਤਰਦੇ ਹਨ, ਇਸ ਬਾਰੇ ਸੋਚ ਸਕਣਾ ਵੀ ਮੁਸ਼ਕਿਲ ਹੋਵੇਗਾ।
ਹਾਲ ਇਹ ਹੈ ਕਿ 144 ਟ੍ਰੈਫਿਕ ਕਰਮਚਾਰੀਆਂ ਨੇ ਹੀ ਸ਼ਹਿਰ ਦੇ ਬਲੈਕ ਸਪਾਟਸ ਨੂੰ ਵੀ ਕਵਰ ਕਰਨਾ ਹੁੰਦਾ ਹੈ। VIP ਡਿਊਟੀ ‘ਤੇ ਤਾਇਨਾਤ, ਵਨ-ਵੇ ਪੁਆਇੰਟਸ ‘ਤੇ ਮੌਜੂਦਗੀ ਅਤੇ ਟ੍ਰੈਫਿਕ ਥਾਣੇ ਦਾ ਇੰਟਰਨਲ ਸਟਾਫ ਵੀ ਇਸ ਗਿਣਤੀ ‘ਚ ਆਉਂਦਾ ਹੈ।
ਚਲਾਨ ਕੱਟਣ ਦੇ ਨਾਲ-ਨਾਲ ਨੋ ਪਾਰਕਿੰਗ ਜ਼ੋਨ ‘ਚ ਖੜ੍ਹੀਆਂ ਗੱਡੀਆਂ ਨੂੰ ਟੋਅ ਕਰਵਾਉਣਾ, ਨਾਕਿਆਂ ‘ਤੇ ਮੌਜੂਦ ਰਹਿਣ ਤੋਂ ਇਲਾਵਾ ਹੋਰ ਵੀ ਕੰਮ ਇਨ੍ਹਾਂ ਮੁਲਾਜ਼ਮਾਂ ਕੋਲੋਂ ਲਏ ਜਾਂਦੇ ਹਨ।
ਨਫਰੀ ਘੱਟ ਹੋਣ ਕਾਰਨ ਮੌਜੂਦਾ ਟ੍ਰੈਫਿਕ ਸਟਾਫ ‘ਤੇ ਦਬਾਅ ਤਾਂ ਵਧ ਰਿਹਾ ਹੈ, ਜਿਸ ਦਾ ਅਸਰ ਸੜਕਾਂ ‘ਤੇ ਦੇਖਿਆ ਜਾ ਸਕਦਾ ਹੈ। ਨਫਰੀ ਘੱਟ ਹੋਣ ਕਾਰਨ ਸ਼ਹਿਰ ਦਾ ਕੋਈ ਚੌਕ-ਚੌਰਾਹਾ ਅਜਿਹਾ ਨਹੀਂ ਹੋਵੇਗਾ, ਜਿਥੇ ਜਾਮ ਨਾ ਲੱਗਦਾ ਹੋਵੇ।
ਟ੍ਰੈਫਿਕ ਥਾਣੇ ਦੇ ਕੰਟਰੋਲ ਰੂਮ ‘ਚ ਵੀ ਜਾਮ ਲੱਗਣ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ।
DCP ਟ੍ਰੈਫਿਕ ਨਰੇਸ਼ ਡੋਗਰਾ ਦਾ ਕਹਿਣਾ ਹੈ ਕਿ 144 ਟ੍ਰੈਫਿਕ ਕਰਮਚਾਰੀ ਸ਼ਹਿਰ ਦੀ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਹਨ ਤੇ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਾਮ ਦੀ ਸਥਿਤੀ ਨਾ ਬਣੇ। ਲੋਕ ਵੀ ਆਪਣੀ ਜ਼ਿੰਮੇਵਾਰੀ ਸਮਝਣ, ਗੱਡੀਆਂ ਸਹੀ ਢੰਗ ਨਾਲ ਪਾਰਕ ਕਰਨ, ਨੋ ਪਾਰਕਿੰਗ ‘ਚ ਨਾ ਲਾਉਣ ਅਤੇ ਨਾ ਹੀ ਰੈੱਡ ਲਾਈਟ ਜੰਪ ਕਰਨ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।