ਜਲੰਧਰ ਕੈਂਟ : NRI ਜੋੜੇ ਨੂੰ ਬੰਧਕ ਬਣਾ ਕੇ ਗਹਿਣੇ ਤੇ ਲੱਖਾਂ ਦਾ ਕੈਸ਼ ਲੁੱਟਿਆ, 7 ਲੁਟੇਰਿਆਂ ਅੰਜਾਮ ਦਿੱਤੀ ਵਾਰਦਾਤ

0
338

ਜਲੰਧਰ ਕੈਂਟ, 23 ਦਸੰਬਰ | ਥਾਣਾ ਰਾਮਾ ਮੰਡੀ, ਚੌਕੀ ਦਕੋਹਾ ਅਧੀਨ ਆਉਂਦੇ ਪਿੰਡ ਸਲੇਮਪੁਰ ਮਸੰਦਾਂ ਵਿਖੇ ਦੇਰ ਰਾਤ ਐਨ.ਆਰ.ਆਈ ਬਜ਼ੁਰਗ ਜੋੜੇ ਦੇ ਘਰ ‘ਚ ਦਾਖ਼ਲ ਹੋਏ ਚੋਰ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਅਮਰੀਕਨ ਡਾਲਰ ਲੈ ਕੇ ਫਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਹਰਕਤ ‘ਚ ਆਇਆ ਅਤੇ ਏ.ਸੀ.ਪੀ. ਕ੍ਰਾਈਮ ਪਰਮਜੀਤ ਸਿੰਘ, ਥਾਣਾ ਰਾਮਾ ਮੰਡੀ ਦੇ ਐਸ.ਐਚ.ਓ ਇੰਸਪੈਕਟਰ ਰਵਿੰਦਰ ਕੁਮਾਰ ਅਤੇ ਦਕੋਹਾ ਚੌਕੀ ਦੇ ਇੰਚਾਰਜ ਐਸ.ਆਈ ਮਦਨ ਸਿੰਘ ਨੇ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ।

ਜਾਣਕਾਰੀ ਦਿੰਦਿਆਂ ਬਜ਼ੁਰਗ ਸੁੱਚਾ ਸਿੰਘ ਪੁੱਤਰ ਉਜਾਗਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਗੁਰਦੇਵ ਕੌਰ ਅਤੇ ਰਿਸ਼ਤੇਦਾਰ ਨਾਲ ਘਰ ਵਿਚ ਇਕੱਲੇ ਮੌਜੂਦ ਸਨ ਤਾਂ ਦੇਰ ਰਾਤ 6 ਤੋਂ 7 ਦੇ ਕਰੀਬ ਚੋਰ ਗੇਟ ਟੱਪ ਕੇ ਘਰ ਵਿਚ ਦਾਖ਼ਲ ਹੋ ਗਏ ਅਤੇ ਦਰਵਾਜ਼ੇ ਦੀ ਕੁੰਡੀ ਤੋੜ ਕੇ ਅੰਦਰ ਆ ਗਏ । ਉਨ੍ਹਾਂ ਦੱਸਿਆ ਕਿ ਚੋਰਾਂ ਨੇ ਆਉਂਦਿਆਂ ਹੀ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਉਸ ਨੂੰ ਬੇਹੋਸ਼ ਕਰਨ ਲਈ ਨਸ਼ੀਲਾ ਪਾਊਡਰ ਮੂੰਹ ‘ਚ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੰਧਕ ਬਣਾ ਲਿਆ।

ਉਨ੍ਹਾਂ ਕਿਹਾ ਕਿ ਚੋਰ ਉਨ੍ਹਾਂ ਦੇ ਘਰ ‘ਚ ਤਕਰੀਬਨ 4 ਹਜ਼ਾਰ ਅਮਰੀਕਨ ਡਾਲਰ, ਕਰੀਬ 2 ਲੱਖ ਰੁਪਏ ਭਾਰਤੀ ਨਕਦੀ, ਸੁੱਚਾ ਸਿੰਘ ਦਾ 3 ਤੋਲੇ ਸੋਨੇ ਦਾ ਕੜਾ, ਕਰੀਬ ਤੋਲੇ ਸੋਨੇ ਦੀ ਚੇਨ, 1 ਤੋਲੇ ਦੀ ਮੁੰਦਰੀ, ਪਤਨੀ ਗੁਰਦੇਵ ਕੌਰ ਦੀਆਂ ਵਾਲੀਆਂ ਦਾ ਜੋੜਾ, 4 ਸੋਨੇ ਦੀਆਂ ਮੁੰਦਰੀਆਂ, 4 ਸੋਨੇ ਦੀਆਂ ਚੂੜੀਆਂ, ਪਤਨੀ ਗੁਰਦੇਵ ਕੌਰ ਦੀ ਭੈਣ ਦੀਆਂ ਸੋਨੇ ਦੀਆਂ ਵਾਲੀਆਂ ਦਾ ਜੋੜਾ, 1 ਸੋਨੇ ਦੀ ਮੁੰਦਰੀ ਤੇ ਉਸਦੀ 15 ਹਜ਼ਾਰ ਰੁਪਏ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੈ ਕੇ ਰਫੂਚੱਕਰ ਹੋ ਗਏ।