ਜਲੰਧਰ ਜ਼ਿਮਨੀ ਚੋਣ : ‘ਆਪ’ ਵਿਧਾਇਕ ਟੋਂਗ ਖਿਲਾਫ ਪਰਚਾ, ਪੁਲਿਸ ਨੇ ਚਾਰ ਘੰਟੇ ਥਾਣੇ ‘ਚ ਰੱਖਿਆ

0
665

ਜਲੰਧਰ| ਥਾਣਾ ਸ਼ਾਹਕੋਟ ਦੀ ਪੁਲਸ ਨੇ ਸ਼ਾਹਕੋਟ ‘ਚ ਘੁੰਮ ਰਹੇ ‘ਆਪ’ ਵਿਧਾਇਕ ਦਲਬੀਰ ਸਿੰਘ ਟੌਂਗ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੇ ਜ਼ਮਾਨਤ ‘ਤੇ ਰਿਹਾਅ ਹੋਣ ਦੀ ਸੂਚਨਾ ਹੈ।

ਜ਼ਿਕਰਯੋਗ ਹੈ ਕਿ ਜ਼ਿਮਨੀ ਚੋਣ ਦੌਰਾਨ ਆਪ ਵਿਧਾਇਕ ਟੌਂਗ ਨੂੰ ਸ਼ਾਹਕੋਟ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸਵੇਰੇ ਸ਼ਾਮ ਘੁੰਮਦੇ ਫੜਿਆ ਅਤੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸ ਨੂੰ ਛੁਡਵਾਇਆ ਅਤੇ ਥਾਣੇ ਲੈ ਗਈ।

ਇਹ ਕਾਰਵਾਈ ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਕੀਤੀ ਗਈ ਹੈ, ਜਿਸ ਦੀ ਸ਼ਿਕਾਇਤ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਕੀਤੀ ਸੀ। ਜਾਣਕਾਰੀ ਅਨੁਸਾਰ ਹਲਕਾ ਵਿਧਾਇਕ ਪੋਲਿੰਗ ਦੌਰਾਨ ਕਿਸੇ ਹੋਰ ਹਲਕੇ ਵਿਚ ਨਹੀਂ ਜਾ ਸਕਦਾ, ਜਿਸ ਕਾਰਨ ਬਾਬਾ ਬਕਾਲਾ ਦੇ ਆਪ ਵਿਧਾਇਕ ਦਲਬੀਰ ਸਿੰਘ ਟੌਂਗ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।