ਜਲੰਧਰ ਜ਼ਿਮਨੀ ਚੋਣ : ਸ਼ਾਹਕੋਟ ‘ਚ ਕਾਂਗਰਸੀ ਤੇ ਆਪ ਵਰਕਰਾਂ ਵਿਚਾਲੇ ਹੱਥੋਪਾਈ, ਆਪ ਵਿਧਾਇਕ ਨੂੰ ਘੇਰਿਆ

0
313

ਸ਼ਾਹਕੋਟ| ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਪੈ ਰਹੀਆਂ ਵੋਟਾਂ ਵਿਚਾਲੇ ਸ਼ਾਹਕੋਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਕਾਂਗਰਸੀ ਤੇ ਆਪ ਵਰਕਰਾਂ ਵਿਚਾਲੇ ਝੜਪਾਂ ਤੇ ਹੱਥੋਪਾਈ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਥੇ ਆਪ ਵਿਧਾਇਕ ਨੂੰ ਘੇਰਨ ਦੀ ਗੱਲ ਵੀ ਸਾਹਮਣੇ ਆਈ ਹੈ।

ਇਹ ਘਟਨਾ ਸ਼ਾਹਕੋਟ ਦੇ ਪਿੰਡ ਰੂਪੇਵਾਲ ਤੋਂ ਸਾਹਮਣੇ ਆਈ ਹੈ। ਇਥੇ ਬਾਬਾ ਬਕਾਲਾ ਤੋਂ ਆਏ ਆਪ ਵਿਧਾਇਕ ਨੂੰ ਘੇਰਿਆ ਗਿਆ। ਜਿਸ ਤੋਂ ਬਾਅਦ ਕਾਂਗਰਸ ਤੇ ਆਪ ਵਰਕਰਾਂ ਵਿਚਾਲੇ ਤਕਰਾਰ ਦੀ ਖਬਰ ਸਾਹਮਣੇ ਆਈ ਹੈ।

ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਬਾਹਰਲੇ ਏਰੀਏ ਤੋਂ ਆਏ ਆਪ ਵਿਧਾਇਕ ਸ਼ਾਹਕੋਟ ਦੇ ਵੋਟਰਾਂ ਨੂੰ ਡਰਾ ਰਹੇ ਹਨ।