ਜਲੰਧਰ : 60 ਸਾਲਾ ਬਜ਼ੁਰਗ ਔਰਤ ਦੀ ਲਾਸ਼ ਛੱਪੜ ਕੋਲੋਂ ਰੇਤ ‘ਚੋਂ ਮਿਲੀ, ਪਿੰਡ ਦਾ ਹੀ ਨੌਜਵਾਨ ਗ੍ਰਿਫਤਾਰ

0
9916

ਜਲੰਧਰ/ਸ਼ਾਹਕੋਟ | ਦੇਹਾਤ ਪੁਲਿਸ ਨੇ 60 ਸਾਲ ਦੀ ਬਜ਼ੁਰਗ ਔਰਤ ਦੇ ਕਤਲ ਦੇ ਦੋਸ਼ ‘ਚ ਨੌਜਵਾਨ ਨੂੰ ਗ੍ਰਿਫਤਾਰ ਕੀਤਾ । ਆਰੋਪੀ ਦੀ ਪਛਾਣ ਪਿੰਡ ਗਾਂਧਰਾ ਦੇ ਰਹਿਣ ਵਾਲੇ ਨਿਰਮਲ ਉਰਫ ਬਾਬੇ ਦੇ ਤੌਰ ‘ਤੇ ਹੋਈ ਹੈ । ਆਰੋਪੀ ਕਰੀਬ 2 ਮਹੀਨਿਆਂ ਤੋਂ ਫਰਾਰ ਸੀ।

ਡੀਐਸਪੀ ਸ਼ਾਹਕੋਟ ਨੇ ਦੱਸਿਆ ਕਿ 6 ਫਰਵਰੀ ਨੂੰ ਮਹਿਲਾ ਪੰਚਾਇਤ ਮੈਂਬਰ ਨੇ ਸੂਚਨਾ ਦਿੱਤੀ ਸੀ ਕਿ ਪਿੰਡ ‘ਚ ਇਕ ਔਰਤ ਦੀ ਲਾਸ਼ ਪਈ ਹੈ । ਜਾਂਚ ‘ਚ ਪਤਾ ਲੱਗਾ ਕਿ ਉਸਦੀ ਹੱਤਿਆ ਨਿਰਮਲ ਵਲੋਂ ਕੀਤੀ ਗਈ ਹੈ । ਆਰੋਪੀ ਨਿਰਮਲ ਪੱਤੀ ਬਬਰੀ ਕਾਲੋਨੀ ਦੇ ਸ਼ਮਸ਼ਾਨਘਾਟ ‘ਚ ਰਹਿੰਦਾ ਸੀ ਤੇ ਲੋਕਾਂ ਕੋਲੋਂ ਮੰਗ ਕੇ ਖਾਂਦਾ ਸੀ।

ਹੱਤਿਆ ਤੋਂ 10 ਦਿਨ ਪਹਿਲਾਂ ਆਰੋਪੀ ਔਰਤ ਨੂੰ ਆਪਣੇ ਨਾਲ ਲੈ ਗਿਆ ਸੀ । ਇਸ ਤੋਂ ਬਾਅਦ ਉਹ ਔਰਤ ਨਜ਼ਰ ਨਹੀਂ ਆਈ । ਪਿੰਡ ਵਾਸੀਆਂ ਨੇ ਤਲਾਸ਼ ਸ਼ੁਰੂ ਕੀਤੀ ਤਾਂ ਸ਼ਮਸ਼ਾਨਘਾਟ ਕੋਲ ਛੱਪੜ ਨੇੜੇ ਰੇਤ ਵਿਚ ਕੱਪੜੇ ‘ਚ ਲਿਪਟੀ ਲਾਸ਼ ਮਿਲੀ । ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕੀਤਾ।