ਜਲੰਧਰ : ਬਾਦਸ਼ਾਹ ਕਤਲ ਕਾਂਡ ‘ਚ ਵੱਡਾ ਐਕਸ਼ਨ, CP ਨੇ ਥਾਣਾ ਨੰ. 3 ਦੇ SHO ‘ਤੇ ਕੀਤੀ ਕਾਰਵਾਈ

0
441

ਜਲੰਧਰ, 4 ਨਵੰਬਰ | ਬਾਦਸ਼ਾਹ ਕਤਲ ਕਾਂਡ ਨੂੰ ਲੈ ਕੇ ਲੱਗੇ ਧਰਨੇ ਤੋਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਵੱਡਾ ਐਕਸ਼ਨ ਲਿਆ ਹੈ। ਉਨ੍ਹਾਂ ਨੇ ਥਾਣਾ ਤਿੰਨ ਦੇ SHO ਰਵਿੰਦਰ ਕੁਮਾਰ ਨੂੰ ਹਟਾ ਦਿਤਾ ਹੈ ਭਾਵ ਉਨ੍ਹਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।

ਦਰਅਸਲ ਧਰਨਾ ਦੇਣ ਵਾਲੇ ਪਰਿਵਾਰਕ ਮੈਂਬਰਾਂ ਦਾ ਆਰੋਪ ਸੀ ਕਿ ਪੁਲਿਸ ਆਰੋਪੀ ਮਨੁ ਕਪੂਰ ਨੂੰ VIP ਟ੍ਰੀਟਮੈਂਟ ਦੇ ਰਹੀ ਹੈ। ਉਨ੍ਹਾਂ ਨੇ ਮੰਗ ਰੱਖੀ ਸੀ ਕਿ ਜਦ ਤਕ SHO ‘ਤੇ ਕਾਰਵਾਈ ਨਹੀਂ ਹੁੰਦੀ, ਉਹ ਧਰਨਾ ਨਹੀਂ ਚੁੱਕਣਗੇ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)