ਜਲੰਧਰ : ਆਂਟੀ ਕਰਵਾਉਂਦੀ ਸੀ ਧੰਦਾ, ਤਿੰਨ ਸਾਲ ਤੋਂ ਬੰਧਕ ਬਣਾ ਕੇ ਰੱਖੀ ਡਾਂਸਰ ਨੇ ਲਾਏ ਇਲਜ਼ਾਮ, ਕਿਹਾ- ਬੁਆਏਫ੍ਰੈਂਡ ਹੀ ਨਿਕਲਿਆ ਬੇਵਫਾ

0
1443

ਜਲੰਧਰ| ਜਲੰਧਰ ਵਿੱਚ ਇੱਕ ਕੁੜੀ ਨੇ ਮਕਸੂਦਾਂ ਵਿੱਚ ਰਹਿਣ ਵਾਲੀ ਆਪਣੀ ਆਂਟੀ ਰਾਜਵਿੰਦਰ ਉੱਤੇ ਬੰਧਕ ਬਣਾ ਕੇ ਗਲ਼ਤ ਧੰਦਾ ਕਰਵਾਉਣ ਦੇ ਦੋਸ਼ ਲਗਾਏ ਹਨ। ਪੀੜਤਾ ਨੇ ਦੱਸਿਆ ਕਿ ਉਸਦੀ ਆਂਟੀ ਉਸ ਤੋਂ 3 ਸਾਲ ਤੋਂ ਧੰਦਾ ਕਰਵਾ ਰਹੀ ਸੀ। ਜਿਸ ਦਿਨ ਉਹ ਗਲ਼ਤ ਕੰਮ ਕਰਨ ਤੋਂ ਇਨਕਾਰ ਕਰਦੀ ਸੀ, ਉਸ ਦਿਨ ਉਸਨੂੰ ਕੁੱਟਿਆ ਜਾਂਦਾ ਸੀ ਤੇ ਉਸਨੂੰ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ।

ਜਲੰਧਰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਪੁੱਜੀ ਪੀੜਤਾ ਨੇ ਕਿਹਾ ਕਿ ਉਹ ਘਰ ਤੋਂ ਭੱਜ ਕੇ ਆਈ ਹੈ। ਹੁਣ ਉਸਨੂੰ ਆਂਟੀ ਫੋਨ ਉਤੇ ਧਮਕੀਆਂ ਵੀ ਦੇ ਰਹੀ ਹੈ। ਪੀੜਤਾ ਨੇ ਅੱਗੇ ਦੱਸਿਆ ਕਿ ਆਂਟੀ ਕੋਲ ਕੁੜੀਆਂ ਨੂੰ ਲੈ ਕੇ ਆਉਣ ਜਾਣ ਵਾਲੇ ਮੁੰਡੇ ਨੇ ਉਸਦੀਆਂ ਅਸ਼ਲੀਲ਼ ਤਸਵੀਰਾਂ ਖਿੱਚ ਕੇ ਆਪਣੇ ਕੋਲ ਰੱਖੀਆਂ ਹਨ। ਲੜਕੀ ਨੇ ਦੱਸਿਆ ਕਿ ਆਂਟੀ ਉਸਨੂੰ ਧਮਕੀਆਂ ਦਿੰਦੀ ਹੈ ਕਿ ਉਸਨੇ ਪੁਲਿਸ ਨੂੰ ਕੁਝ ਦੱਸਿਆ ਤਾਂ ਉਸਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦੇਵੇਗੀ।

ਘਰ ਤੇ ਬਾਹਰ ਦੋਵਾਂ ਥਾਵਾਂ ਉਤੇ ਹੀ ਕਰਵਾਉਂਦੀ ਸੀ ਧੰਦਾ
ਪੀੜਤਾ ਨੇ ਰਾਜਵਿੰਦਰ ਕੌਰ ਉਤੇ ਦੋਸ਼ ਲਗਾਇਆ ਹੈ ਕਿ ਉਹ ਉਸ ਤੋਂ ਘਰ ਵਿਚ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਸੀ ਤੇ ਬਾਹਰ ਵੀ ਭੇਜਦੀ ਸੀ। ਬਾਹਰ ਉਹ ਆਪਣੇ ਕੋਲ ਰੱਖੇ ਲੜਕੇ ਨਾਲ ਭੇਜਦੀ ਸੀ। ਜਿਥੇ ਉਹ ਜਾਂਦੀ ਸੀ, ਉਥੇ ਬਾਹਰ ਲੜਕਾ ਪਹਿਰੇਦਾਰੀ ਕਰਦਾ ਸੀ। ਜਿਵੇਂ ਹੀ ਉਹ ਬਾਹਰ ਨਿਕਲਦੀ ਸੀ ਤਾਂ ਉਸਨੂੰ ਚੁੱਕ ਕੇ ਆਂਟੀ ਦੇ ਘਰ ਛੱਡ ਆਉਂਦਾ ਸੀ।

ਦੋਸਤ ਹੀ ਬੇਵਫਾ ਨਿਕਲਿਆ, ਜਿਸਨੇ ਵਿਆਹ ਦਾ ਝਾਂਸਾ ਦੇ ਕੇ ਆਂਟੀ ਕੋਲ ਛੱਡਿਆ

ਪੀੜਤ ਲੜਕੀ ਨੇ ਦੱਸਿਆ ਕਿ ਉਹ ਪਹਿਲਾਂ ਭੰਗੜਾ ਗਰੁੱਪ ਵਿਚ ਡਾਂਸਰ ਸੀ। ਉਥੇ ਉਸਦੀ ਦੋਸਤੀ ਗਰੁੱਪ ਨੂੰ ਲੈ ਕੇ ਆਉਣ ਜਾਣ ਵਾਲੇ ਡਰਾਈਵਰ ਮੁੰਡੇ ਨਾਲ ਹੋ ਗਈ। ਡਰਾਈਵਰ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਸਰੀਰਕ ਸਬੰਧ ਵੀ ਬਣਾਏ।
ਇਸ ਤੋਂ ਬਾਅਦ ਜਦੋਂ ਉਸਨੇ ਆਪਣੇ ਉਸ ਦੋਸਤ ਉਤੇ ਵਿਆਹ ਲਈ ਦਬਾਅ ਪਾਉਣਾ ਸ਼ੁਰੂ ਕੀਤਾ ਤਾਂ ਉਹ ਆਂਟੀ ਕੋਲ ਇਹ ਕਹਿ ਕੇ ਛੱਡ ਗਿਆ ਕਿ ਉਹ ਉਸਦੀ ਰਿਸ਼ਤੇਦਾਰ ਹੈ। ਆਂਟੀ ਨੇ ਉਸਦੀਆਂ ਅਸ਼ਲੀਲ ਫੋਟੋਆਂ ਖਿੱਚ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।