ਜਲੰਧਰ : ਮਕਸੂਦਾਂ ਮੰਡੀ ‘ਚ ਪਾਰਕਿੰਗ ਕਰਿੰਦੇ ਦੀ ਵਪਾਰੀਆਂ ਨਾਲ ਝਗੜੇ ਤੋਂ ਬਾਅਦ ਹੱਤਿਆ, ਮਾਰ ਕੇ ਸੁੱਟਿਆ ਬਰਲਟਨ ਪਾਰਕ ‘ਚ

0
1426


ਜਲੰਧਰ | ਸ਼ਨੀਵਾਰ ਤੜਕੇ ਮਹਾਨਗਰ ‘ਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਕਸੂਦਾਂ ਮੰਡੀ ‘ਚ ਠੇਕੇ ‘ਤੇ ਕੰਮ ਕਰਦੇ ਸੱਤਾ ਘੁਮਾਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਬਰਲਟਨ ਪਾਰਕ ‘ਚੋਂ ਮਿਲੀ।


ਦੱਸਿਆ ਜਾ ਰਿਹਾ ਹੈ ਕਿ ਮੰਡੀ ਦੇ ਹੀ ਵਪਾਰੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਅੱਜ ਹਮਲਾਵਰਾਂ ਨੇ ਬਰਲਟਨ ਪਾਰਕ ‘ਚ ਸੱਤਾ ਦੀ ਰੇਕੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ‘ਚ ਸੱਤੇ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਸਭ ਕੁਝ ਠੀਕ ਨਹੀਂ ਹੈ। ਜਿਸ ਤਰ੍ਹਾਂ ਅਪਰਾਧਿਕ ਮਾਮਲੇ ਵਧ ਰਹੇ ਹਨ, ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਕਿਧਰੇ ਨਜ਼ਰ ਨਹੀਂ ਆ ਰਹੀ। ਲੁੱਟ-ਖੋਹ ਅਤੇ ਗੋਲੀਬਾਰੀ ਤੋਂ ਬਾਅਦ ਹੁਣ ਕਤਲ ਵੀ ਆਮ ਹੋ ਗਏ ਹਨ। ਬੀਤੇ ਦਿਨੀਂ ਦਮੋਰੀਆ ਪੁਲ ‘ਤੇ ਹੋਏ ਕਤਲ ਤੋਂ ਬਾਅਦ ਬਰਲਟਨ ਪਾਰਕ ਨੇੜੇ ਦੂਸਰਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਸਤਨਾਮ ਉਰਫ ਸੱਤਾ ਘੁੰਮਣ ਦੀ ਮੌਤ ਹੋ ਗਈ।

ਵੇਰਕਾ ਮਿਲਕ ਪਲਾਂਟ ਨੇੜੇ ਬੈਂਕ ਕਾਲੋਨੀ ਦਾ ਵਸਨੀਕ ਸਤਨਾਮ ਮਕਸੂਦਾਂ ਨਵੀਂ ਸਬਜ਼ੀ ਮੰਡੀ ਦੇ ਗੇਟ ’ਤੇ ਸਾਈਕਲ ਪਾਰਕਿੰਗ ’ਤੇ ਕਰਿੰਦਾ ਸੀ ਪਰ ਸਬਜ਼ੀ ਮੰਡੀ ’ਚ ਹੀ ਵਸੂਲੀ ਅਤੇ ਚੌਕੀਦਾਰੀ ਨੂੰ ਲੈ ਕੇ ਕਿਸੇ ਨਾਲ ਝਗੜਾ ਹੋ ਗਿਆ। ਇਸੇ ਝਗੜੇ ਵਿਚ ਅੱਜ ਤੜਕੇ 3.30 ਤੋਂ 4.00 ਵਜੇ ਦੇ ਦਰਮਿਆਨ ਬਾਜ਼ਾਰ ਖੁੱਲ੍ਹਣ ਤੋਂ ਪਹਿਲਾਂ ਹੀ ਸੱਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਕੁਝ ਦਿਨ ਪਹਿਲਾਂ ਵੀ ਪਾਰਕਿੰਗ ਵਿਚ ਚੌਕੀਦਾਰ ਨੂੰ ਲੈ ਕੇ ਉਸ ਦਾ ਕਿਸੇ ਨਾਲ ਝਗੜਾ ਹੋ ਗਿਆ ਸੀ, ਜਿਸ ਵਿਚ ਦੋਵੇਂ ਧੜਿਆਂ ਨੇ ਇਕ-ਦੂਜੇ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਸੀ। ਅੱਜ ਉਸੇ ਵਿਵਾਦ ਕਰਕੇ ਕਤਲ ਕਰ ਦਿੱਤਾ ਗਿਆ।

ਵੇਖੋ ਵੀਡੀਓ