ਜਲੰਧਰ ਪ੍ਰਸ਼ਾਸਨ ਨੇ ਫਿਰ ਬਦਲੇ ਨਿਯਮ, ਹੁਣ ਇਹ ਦੁਕਾਨਾਂ ਮੰਗਲਵਾਰ ਤੋਂ ਖੁੱਲ ਸਕਣਗੀਆਂ, ਪੜ੍ਹੋ ਡਿਟੇਲ

0
2149

ਜਲੰਧਰ | ਕੈਪਟਨ ਸਰਕਾਰ ਲਗਾਤਾਰ ਕੋਰੋਨਾ ਪਾਬੰਦੀਆਂ ਚ ਤਬਦੀਲੀ ਕਰ ਰਹੀ ਹੈ। ਐਤਵਾਰ ਦੇ ਲੌਕਡਾਊਨ ਦੇ ਨਿਯਮਾਂ ਤੋਂ ਬਾਅਦ ਹੁਣ ਫਿਰ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ। ਜਿੰਨੀ ਦੇਰ ਚ ਲੋਕ ਪਿਛਲੇ ਨਿਯਮ ਨੂੰ ਸਮਝਦੇ ਹਨ ਉਨ੍ਹੀਂ ਦੇਰ ਚ ਨਵੇਂ ਨਿਯਮ ਜਾਰੀ ਹੋ ਜਾਂਦੇ ਹਨ।

ਨਵੇਂ ਨਿਯਮਾਂ ਮੁਤਾਬਿਕ ਮੰਗਲਵਾਰ ਤੋਂ ਹੇਠਲੀਆਂ ਦੁਕਾਨਾਂ ਖੁੱਲ ਸਕਦੀਆਂ ਹਨ-

  • ਚਸ਼ਮਿਆਂ ਦੀ ਦੁਕਾਨ
  • ਅੱਖਾਂ ਦਾ ਕਲੀਨਿਕ
  • ਡੈਂਟਲ ਕਲੀਨਿਕ
  • ਡੈਂਟਲ ਤੇ ਸਰਜੀਕਲ ਸਮਾਨ ਦੀਆਂ ਦੁਕਾਨਾਂ
  • ਦਵਾਈਆਂ ਦੀ ਦੁਕਾਨ
  • ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ
  • ਆਕਸੀਜਨ ਪਲਾਂਟ
  • ਐਂਬੂਲਸ ਰਿਪੇਅਰ ਦੀ ਦੁਕਾਨ
  • ਦੁੱਧ, ਫਲ, ਸਬਜ਼ੀਆਂ ਦੀ ਦੁਕਾਨ
  • ਮੀਟ ਤੇ ਮੱਛੀ ਦੀਆਂ ਦੁਕਾਨਾਂ
  • ਟਰੱਕ ਰਿਪੇਅਰ ਦੀ ਦੁਕਾਨ
  • ਹਾਰਡਵੇਅਰ ਸਟੋਰ
  • ਟਾਇਰ ਅਤੇ ਪੰਕਚਰ ਦੀਆਂ ਦੁਕਾਨਾੰ
  • ਇਨਵਰਟਰ ਤੇ ਬੈਟਰੀਆਂ ਦੀਆਂ ਦੁਕਾਨਾਂ
  • ਰਾਸ਼ਨ ਦੀਆਂ ਦੁਕਾਨਾਂ
  • ਰੈਸਟੋਰੈਂਟ ਵਾਲੇ ਜਿਹੜੇ ਹੋਮਡਲਵਰੀ ਕਰਨਗੇ ਉਸਦਾ ਬਿੱਲ ਅਤੇ ਆਈਡੀ ਕਾਰਡ ਹੋਣਾ ਚਾਹੀਦਾ ਹੈ
  • ਈ-ਕਾਮਰਸ ਕੰਪਨੀਆਂ ਸਵੇਰੇ 9 ਤੋਂ ਰਾਤ 9 ਵਜੇ ਤੱਕ ਸਮਾਨ ਡਿਲਵਰੀ ਕਰ ਸਕਣਗੀਆਂ
  • ਪੈਟਰੋਲ ਪੰਪ 24 ਘੰਟੇ ਖੁੱਲੇ ਰਹਿ ਸਕਣਗੇ
  • ਇੰਡਸਟਰੀ 24 ਘੰਟੇ ਖੁੱਲੀ ਰਹੇਗੀ।
  • ਮੰਡੀਆਂ ਖੁੱਲੀਆਂ ਰਹਿਣਗੀਆਂ
  • ਸੁਰੱਖਿਆ ਗਾਰਡਾਂ ਦੀ ਏਜੰਸੀਆਂ ਖੁੱਲੀਆਂ ਰਹਿਣਗੀਆਂ
  • ਬੈਂਕ ਤੇ ਏਟੀਐਮ ਖੁੱਲੇ ਰਹਿਣਗੇ
  • ਪਬਲਿਕ ਤੇ ਪ੍ਰਾਈਵੇਟ ਟ੍ਰਾਂਸਪੋਰਟ ਅੱਧੀ ਸਵਾਰੀ ਨਾਲ ਚੱਲ ਸਕੇਗੀ
  • ਕੇਬਲ ਤੇ ਇੰਟਰਨੈੱਟ ਵਾਲੇ ਆਪਣਾ ਕੰਮ ਕਰ ਸਕਣਗੇ
  • ਨਾਈਟ ਕਰਫਿਊ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵੱਜੇ ਤੱਕ ਲੱਗੇਗਾ, ਸ਼ਨੀਵਾਰ, ਐਤਵਾਰ ਪੂਰਾ ਲੌਕਡਾਊਨ ਰਹੇਗਾ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।

ਜਲੰਧਰ ਪ੍ਰਸ਼ਾਸਨ ਤੋਂ ਔਖੇ ਦੁਕਾਨਦਾਰ