ਜਲੰਧਰ | ਇਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ। ਪ੍ਰਵੀਨ ਸ਼ੁਕਲਾ ਨਾਂ ਦੇ ਨੌਜਵਾਨ ਨੂੰ ਲੁਟੇਰਿਆਂ ਨੇ ਸਿਰਫ 300 ਰੁਪਏ ਲਈ ਮੌਤ ਦੇ ਘਾਟ ਉਤਾਰ ਦਿੱਤਾ। ਪ੍ਰਵੀਨ ਰਾਤ ਨੂੰ ਬਹਿਰਾਇਚ ਤੋਂ ਜਲੰਧਰ ਆਇਆ ਸੀ। ਦੱਸ ਦਈਏ ਕਿ ਦਿਨੋ-ਦਿਨ ਅਜਿਹੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।
ਟਰੇਨ ਤੋਂ ਉਤਰਦੇ ਹੀ ਉਸ ਨੂੰ ਘੇਰ ਲਿਆ ਤੇ ਪ੍ਰਵੀਨ ਸ਼ੁਕਲਾ ਅਤੇ ਉਸ ਦੇ 2 ਸਾਥੀ ਪਿੰਡ ਤੋਂ ਆਏ ਹੋਏ ਸਨ। ਤਿੰਨੋਂ ਮਜ਼ਦੂਰ ਕੰਮ ਕਰਦੇ ਹਨ। ਤਿੰਨੋਂ ਸਿਟੀ ਰੇਲਵੇ ਸਟੇਸ਼ਨ ‘ਤੇ ਟਰੇਨ ਤੋਂ ਹੇਠਾਂ ਉਤਰੇ ਅਤੇ ਦੇਰ ਰਾਤ ਪੈਦਲ ਜਾ ਰਹੇ ਸਨ। ਜਦੋਂ ਉਹ ਦਮੋਰੀਆ ਪੁਲ ਕੋਲ ਪਹੁੰਚੇ ਤਾਂ ਅੱਗੇ ਲੁਟੇਰਿਆਂ ਨੇ ਘੇਰ ਲਿਆ। ਲੁਟੇਰਿਆਂ ਕੋਲ ਤੇਜ਼ਧਾਰ ਹਥਿਆਰ ਸਨ। ਲੁਟੇਰਿਆਂ ਨੇ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਪੈਸੇ ਹਨ, ਦੇ ਦਿਓ। ਇਸ ‘ਤੇ ਪ੍ਰਵੀਨ ਦੇ 2 ਸਾਥੀਆਂ ਨੇ ਆਪਣੀ ਜਾਨ ਬਚਾਉਣ ਲਈ ਲੁਟੇਰਿਆਂ ਨੂੰ ਪੈਸੇ ਦਿੱਤੇ ਪਰ ਪ੍ਰਵੀਨ ਨੇ ਲੁਟੇਰਿਆਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਪੈਸੇ ਨਾ ਦੇਣ ‘ਤੇ ਲੁਟੇਰਿਆਂ ਨੇ ਪ੍ਰਵੀਨ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕਤਲ ਕਰ ਦਿੱਤਾ।
ਟਰੇਨ ਤੋਂ ਹੇਠਾਂ ਉਤਰ ਕੇ ਕਪੂਰਥਲਾ ਜਾਣ ਲਈ ਵਾਹਨ ਦੀ ਤਲਾਸ਼ ਕਰ ਰਿਹਾ ਸੀ ਕਿ ਦਮੋਰੀਆ ਪੁਲ ਨੇੜੇ ਲੁਟੇਰਿਆਂ ਨੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਉਸ ਨੂੰ ਚਾਕੂ ਮਾਰ ਦਿੱਤਾ ਅਤੇ ਉਸ ਕੋਲੋਂ 300 ਰੁਪਏ ਦੀ ਨਕਦੀ ਖੋਹ ਕੇ ਹੋ ਗਏ, ਜਿਸ ਕਾਰਨ ਪ੍ਰਵੀਨ ਦੀ ਮੌਕੇ ‘ਤੇ ਹੀ ਤੜਫ-ਤੜਫ ਕੇ ਮੌਤ ਹੋ ਗਈ।