ਜਲੰਧਰ : ਪਠਾਨਕੋਟ ਚੌਕ ‘ਤੇ ਫੜਿਆ ਗਊ ਮਾਸ ਨਾਲ ਭਰਿਆ ਟਰੱਕ

0
478

ਜਲੰਧਰ, 4 ਦਸੰਬਰ| ਬਜਰੰਗ ਦਲ ਦੇ ਯੂਥ ਵਰਕਰਾਂ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਪਠਾਨਕੋਟ ਚੌਕ ‘ਤੇ ਪਾਣੀਪਤ ਤੋਂ ਆ ਰਹੇ ਬੀਫ ਨਾਲ ਭਰੇ ਟਰੱਕ ਨੂੰ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਣੀਪਤ ਤੋਂ ਬੀਫ (ਗਊ ਮਾਸ) ਨਾਲ ਭਰਿਆ ਇੱਕ ਟਰੱਕ ਆ ਰਿਹਾ ਹੈ, ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ ‘ਤੇ ਬਜਰੰਗ ਦਲ ਦੇ ਵਰਕਰਾਂ ਨੇ ਜਾਲ ਵਿਛਾ ਕੇ ਉਕਤ ਟਰੱਕ ਦਾ ਪਿੱਛਾ ਕੀਤਾ। ਬਜਰੰਗ ਦਲ ਦੇ ਵਰਕਰਾਂ ਨੇ ਦੱਸਿਆ ਕਿ ਪਠਾਨਕੋਟ ਚੌਕ ’ਤੇ ਟਰੈਫਿਕ ਹੋਣ ਕਾਰਨ ਟਰੱਕ ਚਾਲਕ ਵਾਹਨ ਤੋਂ ਬਚਣ ਵਿੱਚ ਅਸਫਲ ਰਿਹਾ।

ਜਿਸ ਤੋਂ ਬਾਅਦ ਬਜਰੰਗ ਦਲ ਦੇ ਵਰਕਰਾਂ ਨੇ ਤੁਰੰਤ ਥਾਣਾ 8 ਦੀ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਆਪਣੀ ਕਾਰ ਟਰੱਕ ਦੇ ਅੱਗੇ ਲਾ ਦਿੱਤੀ ਅਤੇ ਮੌਕੇ ‘ਤੇ ਹੀ ਟਰੱਕ ਡਰਾਈਵਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।

ਜ਼ਬਤ ਕੀਤੇ ਗਏ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਬੀਫ ਬਰਾਮਦ ਹੋਣ ਕਾਰਨ ਬਜਰੰਗ ਦਲ ਦੇ ਵਰਕਰਾਂ ਵਿੱਚ ਭਾਰੀ ਰੋਸ ਹੈ। ਪਠਾਨਕੋਟ ਚੌਂਕ ‘ਤੇ ਕਾਫੀ ਸਮੇਂ ਤੱਕ ਹੰਗਾਮਾ ਹੋਣ ਤੋਂ ਬਾਅਦ ਥਾਣਾ 8 ਦੇ ਐੱਸ.ਐੱਚ.ਓ ਟਰੱਕ ਨੂੰ ਕਬਜ਼ੇ ‘ਚ ਲੈ ਕੇ ਨੌਜਵਾਨਾਂ ਨੂੰ ਕਾਬੂ ਕਰਕੇ ਟਰੱਕ ਸਮੇਤ ਥਾਣੇ ਲੈ ਗਏ।