ਜਲੰਧਰ। ਜੰਡਿਆਲਾ ਮੰਜਕੀ-ਥਾਣਾ ਨੂਰਮਹਿਲ ਅਧੀਨ ਆਉਂਦੇ ਨਜ਼ਦੀਕੀ ਪਿੰਡ ਬਾਠ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਦੇਰ ਰਾਤ ਸੱਪ ਦੇ ਡੰਗਣ ਨਾਲ ਇਕ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦਾ ਨਾਮ ਰੀਆ ਸੀ।
ਮ੍ਰਿਤਕ ਬੱਚੀ ਦੇ ਪਿਤਾ ਹਰਦੀਪ ਸਿੰਘ ਉਰਫ਼ ਦੀਪਾ ਨੇ ਦੱਸਿਆ ਹੈ ਕਿ ਮੇਰੀਆਂ ਦੋ ਧੀਆਂ ਹਨ। ਇਕ ਧੀ ਸੱਤ ਸਾਲ ਅਤੇ ਦੂਜੀ ਧੀ ਪੰਜ ਸਾਲ ਦੀ ਸੀ। ਉਨ੍ਹਾਂ ਦੱਸਿਆ ਕਿ ਰਾਤ ਅਸੀਂ ਸਾਰਾ ਪਰਿਵਾਰ ਕਮਰੇ ਦੇ ਬਾਹਰ ਵਰਾਂਡੇ ‘ਚ ਸੁੱਤਾ ਹੋਇਆ ਸੀ।
ਮੇਰੀ ਧੀ ਰੀਆ (5) ਨੇ ਜਦੋਂ ਘਰ ‘ਚ ਸੱਪ ਵੇਖਿਆ ਤਾਂ ਉੱਚੀ-ਉੱਚੀ ਰੌਲਾ ਪਾਇਆ। ਜਦੋਂ ਅਸੀਂ ਦੇਖਿਆ ਤਾਂ ਸੱਪ ਨੇ ਧੀ ਨੂੰ ਡੰਗ ਮਾਰਿਆ ਹੋਇਆ ਸੀ। ਸਾਡੇ ਵਲੋਂ ਤੁਰੰਤ ਆਪਣੀ ਧੀ ਨੂੰ ਨੂਰਮਹਿਲ ਦੇ ਇਕ ਨਿੱਜੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਡਾਕਟਰ ਦੇ ਇਲਾਜ ਉਪਰੰਤ ਠੀਕ ਹੋਣ ਤੇ ਸਾਰੇ ਸਰੀਰ ਵਿਚ ਜ਼ਹਿਰ ਫੈਲਣ ਨਾਲ ਉਸਦੀ ਮੌਤ ਹੋ ਗਈ। ਉਕਤ ਅਨਹੋਣੀ ਨੂੰ ਸੁਣਦਿਆਂ ਹੀ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।