ਜਲੰਧਰ | ਇਥੋਂ ਇਕ ਨਸ਼ਾ ਤਸਕਰ ਫੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਬਸਤੀ ਪੀਰਦਾਦ ਨਹਿਰ ਦੇ ਪੁਲ ਨੇੜਿਓਂ 55 ਸਾਲਾ ਪਿਆਰੇ ਹੁਸੈਨ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਕਾਬੂ ਕਰਕੇ 500 ਗ੍ਰਾਮ ਅਫੀਮ ਬਰਾਮਦ ਕੀਤੀ। ਮੁਲਜ਼ਮ ਮੂਲ ਰੂਪ ਤੋਂ ਯੂਪੀ ਦੇ ਰਾਮਪੁਰ ਦਾ ਰਹਿਣ ਵਾਲਾ ਹੈ। ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਪੁੱਛਗਿੱਛ ਲਈ 2 ਦਿਨ ਦੇ ਰਿਮਾਂਡ ‘ਤੇ ਲਿਆ ਗਿਆ ਹੈ।
ਪੁਲਿਸ ਨੇ ਥਾਣਾ ਬਸਤੀ ਬਾਵਾ ਖੇਲ ਵਿਖੇ ਐਨਡੀਪੀਐਸ ਐਕਟ ਦੀ ਧਾਰਾ-18 ਤਹਿਤ ਕੇਸ ਦਰਜ ਕੀਤਾ ਹੈ। ਇਹ ਤਸਕਰ ਬਾਈਕ ‘ਤੇ ਸਵਾਰ ਹੋ ਕੇ ਕੱਪੜੇ ਵੇਚਦਾ ਸੀ ਅਤੇ ਇਸ ਦੀ ਆੜ ‘ਚ ਸਾਮਾਨ ਦਿੰਦਾ ਸੀ। ਏਸੀਪੀ ਪਰਮਜੀਤ ਸਿੰਘ ਨੇ ਦੱਸਿਆ ਕਿ ਇੰਚਾਰਜ ਇੰਦਰਜੀਤ ਸਿੰਘ ਸੈਣੀ ਆਪਣੀ ਟੀਮ ਸਮੇਤ ਬਸਤੀ ਪੀਰਦਾਦ ਨਹਿਰ ਦੇ ਪੁਲ ਨੇੜੇ ਚੈਕਿੰਗ ਕਰ ਰਹੇ ਸਨ।