ਜਲੰਧਰ : ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ ਸ਼ਾਹਕੋਟ ਨੇੜਲੇ ਪਿੰਡ ਦਾ ਮੁੰਡਾ

0
541

ਜਲੰਧਰ| ਜਲੰਧਰ ਤੋਂ ਇਕ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ। ਇਥੇ ਸ਼ਾਹਕੋਟ ਨੇੜਲੇ ਪਿੰਡ ਦਾ ਮੁੰਡਾ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ ਹੈ।

ਜਾਣਕਾਰੀ ਅਨੁਸਾਰ ਮੁੰਡੀ ਚੋਲਿਆਂ ਪਿੰਡ ਦਾ ਰਹਿਣ ਵਾਲਾ ਅਰਸ਼ਦੀਪ ਸਿੰਘ ਕਿਤੇ ਸ਼ਹਿਰ ਨੂੰ ਜਾ ਰਿਹਾ ਸੀ ਕਿ ਉਹ ਪਾਣੀ ਦੇ ਤੇਜ਼ ਵਹਾਅ ਵਿਚ ਫਸ ਗਿਆ। ਆਪ ਨਿਕਲਣ ਦੀ ਥਾਂ ਉਹ ਆਪਣੀ ਬਾਈਕ ਨੂੰ ਕੱਢਣ ਲੱਗ ਪਿਆ। ਇਸ ਵਿਚਾਲੇ ਪਾਣੀ ਦੇ ਵਹਾਅ ਹੋਰ ਤੇਜ਼ ਹੋ ਗਿਆ, ਜਿਸ ਵਿਚ ਉਹ ਵੀ ਵਹਿ ਗਿਆ।