ਜੇਲ ਡਿਪਟੀ ਸੁਪਰੀਡੈਂਟ ਨੇ ਡਰੋਨ ਰਾਹੀਂ ਕੈਦੀਆਂ ਨੂੰ ਪਹੁੰਚਾਏ ਮੋਬਾਇਲ, ਮਾਮਲਾ ਦਰਜ

0
541

ਫਿਰੋਜ਼ਪੁਰ | ਜੇਲ ‘ਚ ਗੈਂਗਸਟਰਾਂ, ਸਮੱਗਲਰਾਂ ਅਤੇ ਕੈਦੀਆਂ ਨੂੰ ਮੋਬਾਇਲ ਅਤੇ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ‘ਚ ਥਾਣਾ ਸਿਟੀ ਦੀ ਪੁਲਸ ਨੇ ਜੇਲ ਦੇ ਡੀ.ਐੱਸ.ਪੀ. ਡਿਪਟੀ ਸੁਪਰਡੈਂਟ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਸ ਨੇ ਜੇਲ ਦੇ ਉੱਚ ਸੁਰੱਖਿਆ ਖੇਤਰ ਵਿੱਚ ਡਰੋਨ ਰਾਹੀਂ ਮੋਬਾਇਲ ਭੇਜੇ ਸਨ। ਬਦਲੇ ‘ਚ ਗੈਂਗਸਟਰਾਂ ਤੋਂ ਵੱਡੀ ਰਕਮ ਬਰਾਮਦ ਕੀਤੀ ਗਈ ਹੈ।

ਜੇਲ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਕੇਂਦਰੀ ਜੇਲ ਫਿਰੋਜ਼ਪੁਰ ਦੇ ਡਿਪਟੀ ਸੁਪਰਡੈਂਟ ਗੁਰਚਰਨ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਧਾਲੀਵਾਲ ‘ਤੇ ਕੇਂਦਰੀ ਜੇਲ ਫਿਰੋਜ਼ਪੁਰ ‘ਚ ਬੰਦ ਹਾਈ ਰਿਸਕ ਕੈਦੀਆਂ ਨਾਲ ਮਿਲੀਭੁਗਤ ਦਾ ਦੋਸ਼ ਹੈ।