ਤਰਨਤਾਰਨ ਦੇ ਜਗਰਾਜ ਸਿੰਘ ਨੇ ਲਾਲ ਕਿਲ੍ਹੇ ‘ਤੇ ਫਹਿਰਾਇਆ ਸੀ ਨਿਸ਼ਾਨ ਸਾਹਿਬ, ਪਰਿਵਾਰ ਨੇ ਕੀਤੀ ਸ਼ਲਾਘਾ

0
9939

ਬਲਜੀਤ ਸਿੰਘ | ਤਰਨਤਾਰਨ
26 ਜਨਵਰੀ ਨੂੰ ਦਿੱਲੀ ਵਿਚ ਟਰੈਕਟਰ ਮਾਰਚ ਦੌਰਾਨ ਨੌਜਵਾਨਾਂ ਵੱਲੋਂ ਲਾਲ ਕਿਲ੍ਹੇ ਉੱਪਰ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਹਿਰਾਇਆ ਗਿਆ ਸੀ। ਝੰਡਾ ਫਹਿਰਾਉਣ ਵਾਲਾ ਨੌਜਵਾਨ ਤਰਨਤਾਰਨ ਦੇ ਪਿੰਡ ਤਾਰਾ ਸਿੰਘ ਦਾ ਰਹਿਣ ਵਾਲਾ ਹੈ।


ਜੁਗਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਅੰਮ੍ਰਿਤਧਾਰੀ ਗੁਰਸਿੱਖ ਹੈ। ਉਸ ਦਾ ਦੇਸ਼ ਵਿਰੋਧੀ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਜਿਸ ਕਾਰਨ ਕਿਸਾਨ ਲਾਲ ਕਿਲ੍ਹੇ ਵਿਚ ਦਾਖ਼ਲ ਹੋਏ। ਉਨ੍ਹਾਂ ਵਲੋਂ ਆਪਣਾ ਸਿੱਖੀ ਦਾ ਕੇਸਰੀ ਨਿਸ਼ਾਨ ਵਾਲਾ ਝੰਡਾ ਹੀ ਲਹਿਰਾਇਆ ਗਿਆ ਨਾ ਕਿ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ। ਉਨ੍ਹਾਂ ਕਿਹਾ ਕਿ ਝੰਡਾ ਵੀ ਉਨ੍ਹਾਂ ਦੇ ਟਰੈਕਟਰਾਂ ਉੱਪਰ ਲੱਗਾ ਸੀ ਨਾ ਕਿ ਉਹ ਸਪੈਸ਼ਲ ਤੌਰ ਇਹ ਝੰਡਾ ਲੈ ਕੇ ਉੱਥੇ ਗਏ ਸਨ।


ਪਰਿਵਾਰ ਨੇ ਕਿਹਾ ਕਿ ਸਾਡੀ ਥੋੜ੍ਹੀ ਜਿਹੀ ਜ਼ਮੀਨ ਹੈ। ਜੁਗਰਾਜ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ। ਅੱਜ ਤੱਕ ਉਸਨੇ ਕਿਸੇ ਦੇਸ਼ ਵਿਰੋਧੀ ਗਤੀਵਿਧੀ ਵਿਚ ਹਿੱਸਾ ਨਹੀਂ ਲਿਆ। ਕੇਸਰੀ ਨਿਸ਼ਾਨ ਲਹਿਰਾਉਣਾ ਕੋਈ ਮਾੜੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਸਰੀ ਝੰਡਾ ਲਹਿਰਾਉਣ ਲਈ ਵੀ ਸਰਕਾਰ ਨੇ ਉਨ੍ਹਾਂ ਨੂੰ ਮਜਬੂਰ ਕੀਤਾ। ਉਹ ਵੀ ਉਨ੍ਹਾਂ ਆਪਣੇ ਢਿੱਡ ਲਈ ਲਹਿਰਾਇਆ ਕਿਉਂਕਿ ਉਨ੍ਹਾਂ ਕੋਲੋਂ ਉਨ੍ਹਾਂ ਦੇ ਹੱਕ ਖੋਹੇ ਜਾ ਰਹੇ ਹਨ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )