ਪੰਜਾਬ ‘ਚ ਇਸ ਤਰੀਕ ਨੂੰ ਹੋਵੇਗੀ ਭਾਰੀ ਬਾਰਿਸ਼, ਮਾਨਸੂਨ ਹੋਇਆ ਸਰਗਰਮ

0
268


ਚੰਡੀਗੜ੍ਹ | ਪੰਜਾਬ ਵਿਚ 2 ਤੋਂ 5 ਜੁਲਾਈ ਤੱਕ ਕੁੱਝ ਥਾਵਾਂ ‘ਤੇ ਬੂੰਦਾਂਬਾਦੀ ਹੋਵੇਗੀ। 6 ਜੁਲਾਈ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ 6 ਜੁਲਾਈ ਤੋਂ ਬਾਰਿਸ਼ ਜ਼ੋਰ ਫੜ ਲਵੇਗੀ।

ਤੁਹਾਨੂੰ ਦੱਸ ਦਈਏ ਕਿ 1 ਜੁਲਾਈ ਤੋਂ ਮਾਨਸੂਨ ਪੰਜਾਬ ਵਿਚ ਸਰਗਰਮ ਹੋ ਗਿਆ ਹੈ। 2 ਜੁਲਾਈ ਨੂੰ ਹੋਈ ਬਾਰਿਸ਼ ਨੇ ਪੰਜਾਬ ਵਿਚ ਹਵਾ ਪ੍ਰਦੂਸ਼ਣ ਵੀ ਘਟਾਇਆ ਹੈ। ਲੋਕਾਂ ਨੂੰ ਵੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ।

ਏਅਰ ਕੁਆਲਿਟੀ ਇੰਡੈਕਸ 69 ‘ਤੇ ਖੜ੍ਹਾ ਸੀ, ਜੋ 50 ਤੋਂ ਵੱਧ ਨਹੀਂ ਹੋਣਾ ਚਾਹੀਦਾ। ਗਰਮ ਦਿਨਾਂ ਵਿੱਚ ਇਹ ਤਿੰਨ ਵਾਰ ਹੁੰਦਾ ਹੈ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਵਾਧਾ ਹੌਲੀ ਗਤੀ ਵਿਚ ਹੋਵੇਗਾ।