ਬੇਗਾਨੇ ਪੁੱਤ ਨੂੰ ਹਥਿਆਰ ਚੁੱਕਣ ਲਈ ਕਹਿਣਾ ਬਹੁਤ ਆਸਾਨ ਹੈ, ਆਪਣੇ ਸਿਰ ‘ਤੇ ਪੈਂਦੀ ਤਾਂ ਪਤਾ ਲੱਗਦੈ – CM ਮਾਨ

0
388

ਚੰਡੀਗੜ੍ਹ | CM ਭਗਵੰਤ ਮਾਨ ਨੇ ਕਿਹਾ ਕਿ ਬੇਗਾਨੇ ਪੁੱਤ ਨੂੰ ਹਥਿਆਰ ਚੁੱਕਣ ਲਈ ਕਹਿਣਾ ਜਾਂ ਜਵਾਨੀ ‘ਚ ਮਰਨ ਲਈ ਕਹਿਣਾ ਬਹੁਤ ਆਸਾਨ ਹੈ ਪਰ ਜਦੋਂ ਆਪਣੇ ਸਿਰ ‘ਤੇ ਪੈਂਦੀ ਤਾਂ ਪਤਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ ਅਫਗਾਨਿਸਤਾਨ ਨਹੀਂ। ਮਰਨ ਮਰਾਉਣ ਦੀਆਂ ਗੱਲਾਂ ਕਰਨੀਆਂ ਸੌਖੀਆਂ ਹਨ।

ਅਸੀਂ ਪੰਜਾਬ ਦੀ ਜਵਾਨੀ ਨੂੰ ਧਰਮ ਦੇ ਨਾਂ ‘ਤੇ ਚਲਾਈਆਂ ਹੋਈਆਂ ਫੈਕਟਰੀਆਂ ਦਾ ਕੱਚਾ ਮਾਲ ਬਣਦਾ ਹੋਇਆ ਵੇਖ ਕੇ ਤਮਾਸ਼ਾ ਨਹੀਂ ਵੇਖਾਂਗੇ। ਸਗੋਂ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੇ ਹੱਕ ਵਿਚ ਹਾਂ।