ਅੰਮ੍ਰਿਤਸਰ ਤੋਂ ਹੈਦਰਾਬਾਦ ਜਾਣਾ ਹੋਇਆ ਆਸਾਨ, ਸਿਰਫ 3 ਘੰਟੇ ‘ਚ ਪੂਰਾ ਹੋਵੇਗਾ ਸਫਰ; ਏਅਰ ਇੰਡੀਆ ਐਕਸਪ੍ਰੈਸ ਨੇ ਸ਼ੁਰੂ ਕੀਤੀਆਂ ਸਿੱਧੀਆਂ ਉਡਾਣਾਂ

0
774

ਅੰਮ੍ਰਿਤਸਰ, 19 ਅਕਤੂਬਰ| ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨ ਨੇ ਅੰਮ੍ਰਿਤਸਰ ਤੋਂ ਹੈਦਰਾਬਾਦ ਲਈ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਕਰ ਦਿੱਤੀ ਹੈ। ਫਲਾਈਟ ix953 ਰੋਜ਼ਾਨਾ ਸਵੇਰੇ 11:00 ਵਜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੇਗੀ ਅਤੇ ਦੁਪਹਿਰ 2:00 ਵਜੇ ਹੈਦਰਾਬਾਦ ਹਵਾਈ ਅੱਡੇ ‘ਤੇ ਪਹੁੰਚੇਗੀ, ਇਸੇ ਤਰ੍ਹਾਂ ਫਲਾਈਟ ਨੰਬਰ ix954 ਹੈਦਰਾਬਾਦ ਤੋਂ ਸਵੇਰੇ 7:30 ਵਜੇ ਉਡਾਣ ਭਰੇਗੀ ਅਤੇ 3:45 ਘੰਟੇ ਦੀ ਦੂਰੀ ਤੈਅ ਕਰਕੇ 10:15 ‘ਤੇ ਹਵਾਈ ਅੱਡੇ ‘ਤੇ ਪਹੁੰਚੇਗਾ।

ਇਸ ਦੇ ਸ਼ੁਰੂ ਹੋਣ ਨਾਲ ਹੁਣ ਵੱਡੀ ਗਿਣਤੀ ‘ਚ ਆਈ.ਟੀ ਕੰਪਨੀਆਂ ‘ਚ ਕੰਮ ਕਰਨ ਵਾਲੇ ਵਿਦਿਆਰਥੀਆਂ, ਨੌਜਵਾਨਾਂ ਅਤੇ ਕਾਰੋਬਾਰੀਆਂ ਨੂੰ ਕਾਫੀ ਫਾਇਦਾ ਮਿਲੇਗਾ। ਕਿਉਂਕਿ ਅੰਮ੍ਰਿਤਸਰ ਸਮੇਤ ਪੰਜਾਬ ਦੇ ਨੌਜਵਾਨ ਹੀ ਹੈਦਰਾਬਾਦ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਆਈ.ਟੀ ਸੈਕਟਰ ‘ਚ ਕੰਮ ਕਰਦੇ ਹਨ। ਇਸ ਤੋਂ ਇਲਾਵਾ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਵਪਾਰੀ ਵਪਾਰ ਕਰਨ ਲਈ ਅੰਮ੍ਰਿਤਸਰ ਜਾਂਦੇ ਹਨ ਅਤੇ ਉਹ ਇਕ ਦਿਨ ਰੁਕ ਕੇ ਵਾਪਸ ਵੀ ਆ ਸਕਦੇ ਹਨ।