ਗੁਰੂ ਨਗਰੀ ‘ਚ ਵਰਲਡ ਕੱਪ ਹਾਕੀ ਦੀ ਟਰਾਫੀ ਪੁੱਜਣੀ ਮਾਣ ਵਾਲੀ ਗੱਲ

0
3046

ਅੰਮ੍ਰਿਤਸਰ | ਅੱਜ ਵਰਲਡ ਕੱਪ ਹਾਕੀ ਦੀ ਟ੍ਰਾਫ਼ੀ ਦੀ ਟੀਮ ਗੁਰੂ ਨਗਰੀ ਅੰਮ੍ਰਿਤਸਰ ਵਿਚ ਸਪਰਿੰਗ ਡੇਲ ਸਕੂਲ ਪੁੱਜੀ। ਇਸ ਮੌਕੇ ਜਾਣਕਾਰੀ ਦਿੰਦਿਆਂ ਬ੍ਰਿਗੇਡੀਅਰ ਹਰਚਰਨ ਸਿੰਘ ਨੇ ਕਿਹਾ ਕਿ ਅੱਜ ਹਾਕੀ ਕੱਪ ਦੀ ਟਰਾਫੀ ਗੁਰੂ ਨਗਰੀ ਅੰਮ੍ਰਿਤਸਰ ਪੁੱਜੀ ਹੈ, ਅਸੀਂ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪਹਿਲੇ ਵਰਲਡ ਕੱਪ ਵਿਚ ਭਾਰਤ ਦੀ ਟੀਮ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਤਿੰਨੇ ਵਰਲਡ ਕੱਪ ਦੀ ਟੀਮ ਇਸ ਲਈ ਬਤੌਰ ਮੈਂਬਰ ਸੀ।

ਉਨ੍ਹਾਂ ਕਿਹਾ ਕਿ 48 ਸਾਲ ਬਾਅਦ ਇਸ ਟਰਾਫੀ ਨੂੰ ਵੇਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾ ਵਰਲਡ ਕੱਪ 1971 ਵਿਚ ਹੋਇਆ ਸੀ, ਜਿਸ ਵਿਚ ਭਾਰਤ ਨੇ ਬਰਾਊਨ ਮੈਡਲ ਜਿੱਤਿਆ ਸੀ। 1973 ਵਿਚ ਭਾਰਤ ਨੇ ਸਿਲਵਰ ਮੈਡਲ ਜਿੱਤਿਆ ਸੀ ਤੇ 1975 ਵਿਚ ਭਾਰਤ ਦੀ ਟੀਮ ਨੇ ਵਰਲਡ ਕੱਪ ਜਿੱਤ ਕੇ ਗੋਲਡ ਮੈਡਲ ਜਿੱਤਿਆ ਸੀ।

ਉਨ੍ਹਾਂ ਕਿਹਾ ਕਿ ਇਸ ਵਾਰ ਪਾਕਿਸਤਾਨ ਦੀ ਟੀਮ ਕੁਆਲੀਫਾਈ ਨਹੀਂ ਕਰ ਸਕੀ, ਜਿਸ ਕਰਕੇ ਉਹ ਇਸ ਵਾਰ ਵਰਲਡ ਕੱਪ ਵਿਚ ਹਿੱਸਾ ਨਹੀਂ ਲੈ ਰਹੀ, ਉਨ੍ਹਾਂ ਕਿਹਾ ਕਿ ਇਸ ਵਾਰ ਇਹ ਵਰਲਡ ਕੱਪ ਭਾਰਤ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਇਸ ਟਰਾਫੀ ਦਾ ਪਰਪੋਜ਼ਲ ਪਾਕਿਸਤਾਨ ਦੇ ਵਰਲਡ ਹਾਕੀ ਕੱਪ ਫੈਡਰੇਸ਼ਨ ਦੇ ਪ੍ਰਧਾਨ ਸੀ ਈਅਰ ਮਾਰਸ਼ਲ ਨੂਰ ਖਾਣ ਤੇ ਵਰਲਡ ਹਾਕੀ ਦੇ ਅਧਿਕਾਰੀਆ ਨੂੰ ਪ੍ਰਪੋਜ਼ ਕੀਤਾ ਸੀ। ਉਨ੍ਹਾਂ ਕਿਹਾ ਕਿ 1971 ਵਿਚ ਪਹਿਲਾ ਵਰਲਡ ਹਾਕੀ ਕੱਪ ਹੋਣਾ ਸੀ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਸਹੀ ਨਹੀਂ ਸਨ, ਜਿਸ ਕਾਰਨ ਦੇਸ਼ ਵਿਚ ਪਹਿਲਾ ਵਰਲਡ ਕੱਪ ਹੋਇਆ ਸੀ, ਉਥੇ ਇਸੇ ਨੂੰ ਸ਼ਿਫਟ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦੀ ਆਰਮੀ ਵੱਲੋਂ ਹੀ ਡਿਜ਼ਾਈਨ ਕੀਤਾ ਗਿਆ ਸੀ, ਉਨ੍ਹਾਂ ਕਿਹਾ ਕਿ ਬਰਾਊਂਜ ਮੈਡਲ ਜਿੱਤਣ ਤੋਂ ਬਾਅਦ ਸਾਡੀ ਟੀਮ ਦਾ ਮਲਾਲ ਬਹੁਤ ਉੱਚਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਇਹ ਟੂਰਨਾਮੈਂਟ ਫ਼ਿਰ ਜਿੱਤਣਗੇ, ਇਹ ਟਰਾਫੀ ਚਾਰ ਸਾਲ ਭਾਰਤ ਵਿਚ ਹੀ ਰਹੇਗੀ। ਉਨ੍ਹਾਂ ਕਿਹਾ ਕਿ ਗਰਾਊਂਡ ਦੀ ਬਹੁਤ ਕਮੀ ਹੈ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਗਰਾਊਂਡ ਵੱਲ ਧਿਆਨ ਦੇਣ ਤਾਂ ਜੋ ਯੂਥ ਵੱਧ ਤੋਂ ਵੱਧ ਹਾਕੀ ਖੇਡ ਸਕੇ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕੇ।

ਉਥੇ ਹੀ ਪੰਜਾਬ ਦੇ ਹਾਕੀ ਦੇ ਜਨਰਲ ਸੈਕਟਰੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਵਾਰ ਭਾਰਤ ਵਿਚ ਮੁਗਲ ਹਾਕੀ ਕੱਪ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਅੱਜ ਹਾਕੀ ਕੱਪ ਦੀ ਟਰਾਫੀ ਅੰਮ੍ਰਿਤਸਰ ਪੁੱਜੀ ਹੈ। ਬਹੁਤ ਮਾਣ ਦੀ ਗੱਲ ਹੈ। ਅੱਜ ਟਰਾਫੀ ‘ਤੇ ਉਸ ਨਾਲ ਆਏ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਯੂਨੀਵਰਸਿਟੀ ਜਾਣ ਗਏ।

ਇਸ ਮੌਕੇ ਜਦੋਂ ਹਾਕੀ ਦੇ ਖਿਡਾਰੀ ਬਲਵਿੰਦਰ ਸੰਮੀ ਨੇ ਸਪ੍ਰਿੰਗ ਡੇਲ ਸਕੂਲ ਦੇ ਅਧਿਕਾਰੀਆਂ ਤੇ ਹਾਕੀ ਟੀਮ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਤਾਂ ਕਿਹਾ ਕਿ ਬੜੇ ਮਾਨ ਦੀ ਗੱਲ ਹੈ, ਇਹ ਟਰਾਫੀ ਅੱਜ ਗੁਰੂ ਨਗਰੀ ਪੁੱਜੀ ਹੈ। ਅਰਦਾਸ ਕਰਦੇ ਹਾਂ ਕਿ ਇਸ ਵਾਰ ਭਾਰਤ ਵਿਸ਼ਵ ਕੱਪ ਦੀ ਜਿੱਤ ਹਾਸਲ ਕਰੇ।

ਉਥੇ ਹੀ ਸਪਰਿੰਗ ਡੇਲ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਇਹ ਟਰਾਫੀ ਅੱਜ ਸਾਡੇ ਸਕੂਲ ਪੁੱਜੀ ਹੈ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਮੈਚ ਇਸ ਵਾਰ ਭਾਰਤ ਵਿਚ ਹੋ ਰਹੇ ਹਨ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਸਾਡੇ ਸਕੂਲ ਦੇ ਕਈ ਵਿਦਿਆਰਥੀ ਇਸ ਕੱਪ ਦਾ ਹਿੱਸਾ ਬਣੇ ਹਨ।