ਇਸਰੋ ਦੀ ਵਿਗਿਆਨੀ ਦਾ ਦਿਹਾਂਤ, ਚੰਦਰਯਾਨ-3 ਨੂੰ ਅਲਵਿਦਾ ਕਹਿਣ ਵਾਲੀ ਮਸ਼ਹੂਰ ਆਵਾਜ਼ ਨੇ ਦੁਨੀਆਂ ਨੂੰ ਕਿਹਾ ਅਲਵਿਦਾ

0
3612

ਨਵੀਂ ਦਿੱਲੀ| ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀ ਐਨ ਵਲਾਰਮਥੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਸ਼ਨੀਵਾਰ ਸ਼ਾਮ ਚੇਨਈ ‘ਚ ਮੌਤ ਹੋ ਗਈ। ਉਹ ਚੰਦਰਯਾਨ-3 ਮਿਸ਼ਨ ਦਾ ਖ਼ਾਸ ਹਿੱਸਾ ਸਨ। ਚੰਦਰਯਾਨ-3 ਦੇ ਕਾਊਂਟਡਾਊਨ ਪਿੱਛੇ ਐਨ ਵਲਾਰਮਥੀ ਦੀ ਆਵਾਜ਼ ਸੀ। ਉਹ ਭਾਰਤ ਦੇ ਪਹਿਲੇ ਸਵਦੇਸ਼ੀ ਰਾਡਾਰ ਇਮੇਜਿੰਗ ਸੈਟੇਲਾਈਟ ਰਿਸੈਟ ਦੀ ਪ੍ਰੋਜੈਕਟ ਡਾਇਰੈਕਟਰ ਸੀ। ਰਿਪੋਰਟਾਂ ਮੁਤਾਬਕ ਵਲਾਰਮਥੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। 

ਇਸਰੋ ਦੇ ਸਾਬਕਾ ਵਿਗਿਆਨੀ ਵੈਂਕਟਕ੍ਰਿਸ਼ਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀਹਰੀਕੋਟਾ ਤੋਂ ਇਸਰੋ ਦੇ ਆਉਣ ਵਾਲੇ ਮਿਸ਼ਨਾਂ ਵਿਚ ਵਲਾਰਮਥੀ ਮੈਡਮ ਦੀ ਆਵਾਜ਼ ਨਹੀਂ ਸੁਣੀ ਜਾਵੇਗੀ। ਚੰਦਰਯਾਨ 3 ਉਸ ਦੀ ਆਖਰੀ ਕਾਊਂਟਡਾਊਨ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਚੰਦਰਯਾਨ 3 ਦੇ ਲਾਂਚ ਦੇ ਸਮੇਂ ਵਲਾਰਮਥੀ ਨੇ ਕਾਊਂਟਡਾਊਨ ਕੀਤਾ ਸੀ। ਉਹ ਤਾਮਿਲਨਾਡੂ ਦੇ ਅਰਿਆਲੂਰ ਦੀ ਰਹਿਣ ਵਾਲੀ ਸੀ। ਉਨ੍ਹਾਂ ਨੇ 30 ਜੁਲਾਈ ਨੂੰ ਅੰਤਿਮ ਐਲਾਨ ਕੀਤਾ ਸੀ। 

ਤੁਹਾਨੂੰ ਦੱਸ ਦਈਏ ਕਿ ਚੰਦਰਯਾਨ 3 ਨੂੰ 14 ਜੁਲਾਈ ਨੂੰ ਸ਼੍ਰੀਹਰੀਕੋਟਾ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਚੰਦਰਯਾਨ-3 23 ਅਗਸਤ ਨੂੰ ਚੰਦਰਮਾ ‘ਤੇ ਉਤਰਿਆ ਸੀ। ਚੰਦਰਯਾਨ-3 ਦੇ ਰੋਵਰ ‘ਪ੍ਰਗਿਆਨ’ ਨੇ ਚੰਦਰਮਾ ਦੀ ਸਤ੍ਹਾ ‘ਤੇ ਆਪਣਾ ਕੰਮ ਪੂਰਾ ਕਰ ਲਿਆ ਹੈ ਅਤੇ ਹੁਣ ਇਹ ਅਕਿਰਿਆਸ਼ੀਲ (ਸਲੀਪ ਮੋਡ) ਸਥਿਤੀ ਵਿੱਚ ਚਲਾ ਗਿਆ ਹੈ। APXS ਅਤੇ LIBS ‘ਪੇਲੋਡ’ ਅਯੋਗ ਹਨ। ਇਨ੍ਹਾਂ ਤੋਂ ਡਾਟਾ ਲੈਂਡਰ ਰਾਹੀਂ ਧਰਤੀ ‘ਤੇ ਪਹੁੰਚਾਇਆ ਜਾਂਦਾ ਹੈ।