ਜਲੰਧਰ ‘ਚ IPS ਹਰਜੀਤ ਸਿੰਘ ਨੇ ਸੰਭਾਲੀ ਕਮਾਨ, ਮਿਲੀ ਇਹ ਜ਼ਿੰਮੇਵਾਰੀ

0
241

ਜਲੰਧਰ, 1 ਨਵੰਬਰ | ਜਲੰਧਰ ਨੂੰ ਨਵੇਂ ਡੀ.ਆਈ.ਜੀ. ਮਿਲੇ ਹਨ, ਜਿਨ੍ਹਾਂ ਨੇ ਬੀਤੇ ਵੀਰਵਾਰ ਨੂੰ ਜਲੰਧਰ ਰੇਂਜ ਵਜੋਂ ਚਾਰਜ ਸੰਭਾਲ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਆਈ.ਪੀ.ਐਸ. ਹਰਜੀਤ ਸਿੰਘ ਆਈ.ਡੀ.ਜੀ. ਨੇ ਜਲੰਧਰ ਰੇਂਜ ਦੀ ਕਮਾਨ ਸੰਭਾਲ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਹਰਜੀਤ ਸਿੰਘ 2020 ਬੈਚ ਦੇ ਆਈਪੀਐਸ ਅਧਿਕਾਰੀ ਹਨ, ਜੋ ਕਈ ਜ਼ਿਲ੍ਹਿਆਂ ਵਿਚ ਸੇਵਾ ਨਿਭਾ ਚੁੱਕੇ ਹਨ।

ਜਾਣਕਾਰੀ ਅਨੁਸਾਰ ਹਰਜੀਤ ਸਿੰਘ ਦੇ ਅਧੀਨ ਦੋਆਬੇ ਦੇ 4 ਜ਼ਿਲ੍ਹੇ ਆਉਣਗੇ, ਜਿਨ੍ਹਾਂ ਵਿੱਚੋਂ ਪਹਿਲਾ ਜਲੰਧਰ ਦੇਹਾਤ ਥਾਣਾ ਖੇਤਰ, ਦੂਜਾ ਕਪੂਰਥਲਾ-ਫਗਵਾੜਾ ਅਤੇ ਤੀਜਾ ਹੁਸ਼ਿਆਰਪੁਰ ਹੋਵੇਗਾ। ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਦਫ਼ਤਰ ਪੁੱਜੇ ਅਤੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਦੇ ਐਸਐਸਪੀ ਨਾਲ ਵੀ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਪਹਿਲਾਂ ਜਲੰਧਰ ਦੇ ਡੀ.ਆਈ.ਜੀ. ਨਵੀਨ ਸਿੰਗਲਾ ਦੀ ਕਮਾਨ ਬੁੱਧਵਾਰ ਨੂੰ ਤਬਦੀਲ ਕਰ ਦਿੱਤੀ ਗਈ ਸੀ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)