AGTF ਦੇ ਹਵਾਲੇ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ

0
5819

ਚੰਡੀਗੜ੍ਹ। ਸਿੱਧੂ ਕਤਲਕਾਂਡ ਦੀ ਜਾਂਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸਦੇ ਲਈ 6 ਮੈਂਬਰਾਂ ਦੀ ਐੱਸਆਈਟੀ ਬਣਾਈ ਗਈ ਹੈ।

ਇਸਦੀ ਅਗਵਾਈ ਆਈਜੀ ਜਸਕਰਨ ਸਿੰਘ ਕਰਨਗੇ। ਉਨ੍ਹਾਂ ਨਾਲ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ, AGTF ਦੇ ਏਆਈਜੀ ਗੁਰਮੀਤ ਚੌਹਾਨ, ਮਾਨਸਾ ਦੇ ਐੱਸਪੀ ਇਨਵੈਸਟੀਗੇਸ਼ਨ ਤੇ ਸੀਆਈਏ ਇੰਚਾਰਜ ਤੇ ਬਠਿੰਡਾ ਦੇ ਡੀਐੱਸਪੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਇਸੇ ਵਿਚਾਲੇ ਡੀਜੀਪੀ ਨੇ ਕਿਹਾ ਕਿ ਆਈਜੀ ਬਠਿੰਡਾ ਰੇਂਜ ਪ੍ਰਦੀਪ ਯਾਦਵ, ਐੱਸਐੱਸਪੀ ਗੌਰਵ ਤੂਰ ਤੇ ਐੱਸਐੱਸਪੀ ਬਠਿੰਡਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਫੜਨ ਲਈ ਜ਼ਰੂਰੀ ਫੋਰਸ ਮੁਹੱਈਆ ਕਰਵਾਉਣਗੇ।