ਚੰਡੀਗੜ੍ਹ | ਅੱਜ 12 ਵਜੇ ਤੋਂ ਬਾਅਦ ਪੰਜਾਬ ਦੇ ਕਈ ਜ਼ਿਲਿਆਂ ਵਿਚ ਇੰਟਰਨੈੱਟ ਚੱਲ ਸਕਦਾ ਹੈ। ਦੱਸ ਦਈਏ ਕਿ ਪਿਛਲੇ 3 ਦਿਨਾਂ ਤੋਂ ਪੰਜਾਬ ਵਿਚ ਇੰਟਰਨੈੱਟ ਬੰਦ ਰੱਖਿਆ ਗਿਆ ਹੈ। ਸੂਬੇ ‘ਚ ਕੁੱਝ ਜ਼ਿਲਿਆਂ ‘ਚ 23 ਮਾਰਚ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਤਰਨਤਾਰਨ ਫਿਰੋਜ਼ਪੁਰ ਮੋਗਾ ਸੰਗਰੂਰ ਸਬ-ਡਵੀਜ਼ਨ ਅਜਨਾਲਾ ਵਾਈ.ਪੀ.ਐੱਸ ਚੌਕ ਮੋਹਾਲੀ ਏਅਰਪੋਰਟ ਰੋਡ ‘ਤੇ ਇੰਟਰਨੈੱਟ ਸੇਵਾਵਾਂ 23 ਤਰੀਕ ਤੱਕ ਬੰਦ ਰਹਿਣਗੀਆਂ। ਬਾਕੀ ਜ਼ਿਲਿਆਂ ‘ਚ ਦੁਪਹਿਰ 12 ਵਜੇ ਤੋਂ ਬਾਅਦ ਇੰਟਰਨੈੱਟ ਸੇਵਾ ਸ਼ੁਰੂ ਹੋ ਜਾਵੇਗੀ।
ਵੇਖੋ ਵੀਡੀਓ