ਸੜਕ ਹਾਦਸੇ ‘ਚ ਜ਼ਖਮੀ ਦੀ ਮਦਦ ਕਰਨ ਦੀ ਥਾਂ ਮੋਬਾਇਲ ਲੈ ਗਏ ਲੋਕ, ਤੜਫ-ਤੜਫ ਕੇ ਹੋਈ ਮੌਤ; ਪਰਿਵਾਰ ਨੇ ਫੋਨ ਮੋੜਨ ਵਾਲੇ ਨੂੰ 51 ਹਜ਼ਾਰ ਇਨਾਮ ਦੇਣ ਦਾ ਕੀਤਾ ਐਲਾਨ

0
563


ਚੰਡੀਗੜ੍ਹ |
ਸੜਕ ਹਾਦਸੇ ‘ਚ ਮਰੇ ਵਿਅਕਤੀ ਦੇ ਭਰਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਰਾ ਦਾ ਫ਼ੋਨ ਵਾਪਸ ਕਰਨ ਵਾਲੇ ਨੂੰ 51 ਹਜ਼ਾਰ ਦਾ ਇਨਾਮ ਦਿੱਤਾ ਜਾਵੇਗਾ। ਕਿਸੇ ਨੇ ਹਾਦਸੇ ਵਾਲੀ ਥਾਂ ‘ਤੇ ਮੌਕੇ ਦਾ ਫਾਇਦਾ ਚੁੱਕਦੇ ਫੋਨ ਚੋਰੀ ਕਰ ਲਿਆ ਸੀ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੋਹਾਲੀ ਦੇ ਰਹਿਣ ਵਾਲੇ ਅਮਿੰਦਰਪਾਲ ਸਿੰਘ ਨਾਂ ਦੇ ਵਿਅਕਤੀ ਦੀ ਸੜਕ ਹਾਦਸੇ ‘ਚ ਜਾਨ ਚਲੀ ਗਈ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਰਾਹਗੀਰ ਹਾਦਸੇ ਮਗਰੋਂ ਜਾਣ ਬਚਾਉਣ ਦੀ ਥਾਂ ਮੋਬਾਇਲ ਲੈ ਗਿਆ।