ਦੁਨੀਆ ਭਰ ‘ਚ Instagram ਸੇਵਾਵਾਂ ਡਾਊਨ, ਹਜ਼ਾਰਾਂ ਲੋਕ ਸੋਸ਼ਲ ਮੀਡੀਆ ’ਤੇ ਕਰ ਰਹੇ ਸ਼ਿਕਾਇਤ

0
500

ਨਵੀਂ ਦਿੱਲੀ| ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਵੀਰਵਾਰ ਸਵੇਰੇ ਕਈ ਯੂਜ਼ਰਸ ਲਈ ਡਾਊਨ ਰਿਹਾ। ਆਊਟੇਜ ਟ੍ਰੈਕਿੰਗ ਵੈੱਬਸਾਈਟ ਡਾਊਨ ਡਿਟੈਕਟਰ ‘ਤੇ ਸਵੇਰੇ ਤੋਂ ਕਰੀਬ 27,000 ਲੋਕਾਂ ਨੇ ਇੰਸਟਾਗ੍ਰਾਮ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ।

ਲਗਭਗ 50 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਇੰਸਟਾਗ੍ਰਾਮ ਐਪ ਅਤੇ ਵੈਬਸਾਈਟ ਦੋਵਾਂ ‘ਤੇ ਅਸੈੱਸ ਮੁਸ਼ਕਿਲ ਹੋ ਰਿਹਾ ਹੈ, ਜਦਕਿ ਲਗਭਗ 20 ਪ੍ਰਤੀਸ਼ਤ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਪਲੇਟਫਾਰਮ ’ਤੇ ਲੌਗਇਨ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਸਨ।