ਇੰਸਟਾਗ੍ਰਾਮ ਫਿਟਨੈੱਸ ਇਨਫਲੂਏਂਸਰ ਕਾਮਾਖਿਆ ਦੀ ਮੈਰਾਥਨ ਦੌੜ ਦੌਰਾਨ ਹੋਈ ਮੌਤ

0
1575

ਮੁੰਬਈ, 11 ਅਕਤੂਬਰ | ਰਾਂਚੀ ਦੇ ਖਿਡਾਰੀ ਕਾਮਾਖਿਆ ਸਿਧਾਰਥ ਦੀ ਗੋਆ ‘ਚ ਮੈਦਾਥਨ ਦੌੜ ਸਮੇਂ ਮੌਤ ਹੋ ਗਈ। ਸਿਧਾਰਥ ਹਾਫ ਆਇਰਨ ਮੈਨ 7.0 ਮੁਕਾਬਲੇ ‘ਚ ਹਿੱਸਾ ਲੈਣ ਗੋਆ ਗਿਆ ਸੀ। ਉਹ ਸਮਾਪਤੀ ਤੋਂ ਮਹਿਜ਼ 100 ਮੀਟਰ ਦੀ ਦੂਰੀ ‘ਤੇ ਸੀ ਜਦੋਂ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦਾ ਸਾਹ ਰੁਕ ਗਿਆ।

ਕਾਮਾਖਿਆ ਨੇ 12ਵੀਂ ਤੋਂ ਬਾਅਦ ਡੀਪੀਐਸ ਰਾਂਚੀ ਤੋਂ ਬੀ.ਟੈੱਕ ਕੀਤੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਕਾਬਲੇ ਦੇ ਪਹਿਲੇ ਪੜਾਅ ਵਿਚ ਸਿਧਾਰਥ ਨੇ 2 ਕਿਲੋਮੀਟਰ ਦੀ ਤੈਰਾਕੀ 44.18 ਮਿੰਟ ਵਿਚ ਪੂਰੀ ਕੀਤੀ। ਦੂਜੇ ਪੜਾਅ ਵਿਚ 90 ਕਿਲੋਮੀਟਰ ਸਾਈਕਲ ਦੌੜ 3.49 ਘੰਟਿਆਂ ਵਿਚ ਪੂਰੀ ਕੀਤੀ। ਤੀਜੇ ਪੜਾਅ ਵਿਚ ਉਹ 21 ਕਿਲੋਮੀਟਰ ਦੀ ਦੌੜ ਪੂਰੀ ਕਰਨ ਤੋਂ 100 ਮੀਟਰ ਪਹਿਲਾਂ ਬੇਹੋਸ਼ ਹੋ ਕੇ ਡਿੱਗ ਪਿਆ।

ਦੌੜ ਦੌਰਾਨ ਮਸ਼ਹੂਰ ਫਿਟਨੈੱਸ ਪ੍ਰਭਾਵਕ ਕਾਮਾਖਿਆ ਸਿਧਾਰਥ ਦੇ ਅਚਾਨਕ ਚਲੇ ਜਾਣ ਨਾਲ ਪੂਰੇ ਫਿਟਨੈੱਸ ਕਮਿਊਨਿਟੀ ਨੂੰ ਸਦਮਾ ਲੱਗਾ ਹੈ।